ਆਪ ਦਾ ਝਾੜੂ ਹੋਇਆ ਤਿੱਲਾ ਤਿੱਲਾ ਹਲਕਾ ਦੱਖਣੀ ਦੇ ਲੋਕ ਨਰਕ ਭਰੀ ਜਿੰਦਗੀ ਜਿਓੂਣ ਲਈ ਮਜ਼ਬੂਰ ਈਸ਼ਵਰਜੋਤ ਚੀਮਾ
ਆਪ ਦਾ ਝਾੜੂ ਹੋਇਆ ਤਿੱਲਾ-ਤਿੱਲਾ, ਹਲਕਾ ਦੱਖਣੀ ਦੇ ਲੋਕ ਨਰਕ ਭਰੀ ਜਿੰਦਗੀ ਜਿਓੂਣ ਲਈ ਮਜ਼ਬੂਰ:-ਈਸ਼ਵਰਜੋਤ ਚੀਮਾ
ਬੀਬੀ ਜੀ ਆਪਣੇ ਹਲਕੇ ਨੂੰ ਮਤਰੇਈ ਮਾਂ ਵਾਂਗੁ ਛੱਡ ਗੁਜਰਾਤ ਚੋਣਾ ਵਿੱਚ ਮਸਰੂਫ
ਲੁਧਿਆਣਾ 30 ਨਵੰਬਰ (ਐਮ ਐਸ ਦੁੱਗਲ)- ਪੰਜਾਬ ਵਿੱਚ ਆਪ ਦੀ ਸਰਕਾਰ ਬਣੇ ਨੂੰ 9 ਮਹੀਨੇ ਤੱਕ ਦਾ ਸਮਾਂ ਹੋ ਚੁੱਕਾ ਹੈ,ਪਰ ਕੀਤੇ ਵੀ ਵਿਕਾਸ ਨਾਮ ਦੀ ਚੀਜ਼ ਨਜ਼ਰ ਨਹੀਂ ਆ ਰਹੀ, ਆਪ ਪਾਰਟੀ ਦੇ ਸਾਰੇ ਵਿਧਾਇਕ ਆਪਣੇ ਹਲਕੇ ਨੂੰ ਲਾਵਾਰਸਾਂ ਵਾਂਗ ਛੱਡ ਕੇ ਗੁਜਰਾਤ ਚੋਣਾਂ ਵਿੱਚ ਮਸ਼ਰੂਫ ਹੋਏ ਪਏ ਹਨ। ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਹਲਕਾ ਦੱਖਣੀ ਦੇ ਇੰਚਾਰਜ ਈਸ਼ਵਰਜੋਤ ਚੀਮਾ
ਨੇ ਦੱਸਿਆ ਹੈ ਕਿ ਬੀਬੀ ਜੀ ਆਪਣੇ ਹਲਕੇ ਨੂੰ ਮਤਰੇਈ ਮਾਂ ਛੱਡ ਕੇ ਗੁਜ਼ਰਾਤ ਚੋਣਾ ਵਿਅਸਥ ਹੋਏ ਪਏ ਹਨ। ਜਦ ਕਿ ਇਹਨਾਂ ਨੂੰ ਨਹੀ ਪਤਾ ਕਿ ਲੋਕ ਹਰ ਵਾਰ ਧੋਖਾ ਨਹੀਂ ਖਾਣ ਗਏ।ਆਮ ਆਦਮੀ ਪਾਰਟੀ ਦੀਆਂ ਚਾਲਾਂ ਲੋਕ ਸਮਝ ਚੁੱਕੇ ਹਨ। ਦੂਸਰੇ ਪਾਸੇ ਦੇਖਿਆ ਜਾਵੇ ਤਾਂ ਹਲਕਾ ਦੱਖਣੀ ਦੇ ਲੋਕ ਨਰਕ ਭਰੀ ਜਿੰਦਗੀ ਜਿਓੂਣ ਲਈ ਮਜਬੂਰ ਹੋ ਚੁੱਕੇ ਹਨ।ਆਪ ਪਾਰਟੀ ਦਾ ਝਾੜੂ ਲੋਕਾਂ ਨੇ ਆਓੁਣ ਵਾਲੀਆਂ ਮਿਓੂਸੀਪਲ ਚੋਣਾਂ ਵਿੱਚ ਤਿੱਲਾ-ਤਿੱਲਾ ਕਰ ਦੇਣਾ ਹੈ। ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਦੀਆ ਚੋਣਾਂ ਤੋਂ ਪਹਿਲਾ ਸਿਹਤ ਅਤੇ ਸਿੱਖਿਆ ਨੂੰ ਲੈ ਕੇ ਵੱਡੀਆਂ ਗਾਰੰਟੀਆ ਦਿਤੀਆਂ ਸਨ l ਪਰ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ 15 ਅਗਸਤ ਨੂੰ ਪੁਰੇ ਪੰਜਾਬ ਵਿੱਚ 75 ਮਹੁੱਲਾ ਕਲੀਨਿਕ ਖੋਲਣ ਦੇ ਵੱਡੇ-ਵੱਡੇ ਇਸ਼ਤਿਹਾਰ ਲਗਾ ਕੇ ਕਈ ਦਾਅਵੇ ਕੀਤੇ ਸਨ l ਪਰ ਦੇਖਿਆ ਜਾਵੇ ਇੱਕ ਵੀ ਕਲੀਨਿਕ ਲੋਕਾਂ ਲਈ ਕਾਰਗਰ ਸਾਬਿਤ ਨਹੀ ਹੋਇਆ, ਇਕ ਆਰ.ਟੀ.ਆਈ ਐਕਟੀਵਿਟਸ ਅਨੁਸਾਰ ਇਕ ਮਹੁੱਲਾ ਕਲੀਨਿਕ ਖੋਲਣ ਤੇ ਲਗਭਗ 18 ਲੱਖ 44 ਹਜ਼ਾਰ ਰੁਪਏ ਦੇ ਕਰੀਬ ਲੱਗਣ ਦੀ ਗੱਲ ਕਹੀ ਜਾ ਰਹੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ 15 ਅਗਸਤ ਵਾਲੇ ਦਿਨ ਪੂਰੇ ਪੰਜਾਬ ਵਿੱਚ 75 ਮਹੁੱਲਾ ਕਲੀਨਿਕ ਖੋਲੇ ਸਨ ਜੋ ਸਿਰਫ ਇੱਕ ਖਾਨਾਪੂਰਤੀ ਵਾਲਾ ਕੰਮ ਕੀਤਾ ਗਿਆ ਸੀ। ਜੇ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਹਲਕਾ ਦੱਖਣੀ ਦੇ ਵਾਰਡ ਨੰਬਰ 31 ਵਿੱਚ ਪੈੰਦੀ ਮਹੁੱਲਾ ਡਿਸਪੈਂਸਰੀ ਦੀ ਹਾਲਾਤ ਨਰਕ ਤੋਂ ਭੈੜੀ ਬਣੀ ਹੋਈ ਹੈ। ਜਿਸ ਵੱਲ ਨਾਂ ਤਾਂ ਹਲਕਾ ਵਿਧਾਇਕ ਬੀਬੀ ਜੀ ਦਾ ਧਿਆਨ ਹੈ ਅਤੇ ਨਾ ਹੀ ਪ੍ਰਸ਼ਾਸਨ ਦਾ,ਇਹ ਵੀ ਨਹੀ ਕਿਹਾ ਜਾ ਸਕਦਾ ਕਿ ਬੀਬੀ ਜੀ ਇਸ ਗੱਲ ਤੋਂ ਬੇਖਬਰ ਹੋਣ। ਜੋ ਇਸ ਸਮੇਂ ਖੰਡਰ ਬਣੀ ਡਿਸਪੈਂਸਰੀ ਦੀ ਜਾਣਕਾਰੀ ਓੁਹਨਾ ਨੂੰ ਨਾ ਹੋਵੇ। ਜਿਸ ਦੀਆਂ ਮਸ਼ੀਨਾਂ ਤੱਕ ਚੋਰਾਂ ਵਲੋਂ ਚੋਰੀ ਕਰ ਲਈਆ ਗਈਆਂ ਹਨ l ਪਰ ਹਲਕਾ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ 15 ਅਗਸਤ ਨੂੰ ਮੋਹੱਲਾ ਕਲੀਨਿਕ ਦੇ ਉਦਘਾਟਨ ਮੌਕੇ ਪੱਤਰਕਾਰਾਂ ਨੇ ਇਸ ਡਿਸਪੈਂਸਰੀ ਬਾਰੇ ਸਵਾਲ ਕੀਤਾ ਤਾ ਉਹਨਾ ਕਿਹਾ ਕਿ ਜਲਦ ਉਸ ਡਿਸਪੈਂਸਰੀ ਦਾ ਵਿਧਾਨ ਸਭਾ ਵਿੱਚ ਮੁੱਦਾ ਰਖਾਗੇ l ਜੇ ਮਾਨ ਸਰਕਾਰ ਚਾਹੇ ਤਾ ਮੋਹਲਾ ਕਲੀਨਿਕ ਖੋਲਣ ਦੀ ਬਜਾਏ ਜੋ ਪਹਿਲਾ ਦੀਆ ਡਿਸਪੈਂਸਰੀਆ ਤੇ ਪੈਸੇ ਲਗਾਉਂਦੀ ਤਾ ਲੋਕਾਂ ਨੂੰ ਹੋਰ ਸਹੂਲਤਾਂ ਮਿਲਦੀਆਂ ਪਰ ਅਜਿਹਾ ਨਹੀਂ ਹੋਇਆ l ਪਰ ਮਾਨ ਸਰਕਾਰ ਨੇ ਆਪਣੀ ਪਾਰਟੀ ਦੀ ਛਾਪ ਲਈ ਮੋਹਲਾ ਕਲੀਨਿਕ ਖੋਲ੍ਹੇ l ਪਰ ਜੋ ਡਿਸਪੈਂਸਰੀ ਦੀ ਬਿਲਡਿੰਗ ਹੈ ਉਥੇ ਤਕਰੀਬਨ 30 ਬੈਡ ਵਾਲਾ ਹੌਸਪੀਟਲ ਬਣ ਸਕਦਾ ਸੀ l ਹੁਣ ਦੇਖਣਾ ਇਹ ਹੋਵੇਗਾ ਕਿ ਹਲਕੇ ਦੇ ਵਿਧਾਇਕ ਬੀਬੀ ਜੀ ਇਸ ਵੱਲ ਕੀ ਧਿਆਨ ਦੇਣਗੇ ਜਾਂ ਫਿਰ ਇਸ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾ ਕੇ ਕੁੰਭਕਰਨੀ ਨੀੰਦ ਸੁੱਤੇ ਰਹਿਣਗੇ।