ਪ੍ਰਸ਼ਾਸ਼ਨ ਦੀ ਮਿਲੀਭੁਗਤ ਨਾਲ ਵੇਚਿਆ ਜਾ ਰਿਹਾ ਹੈ ਪੰਜਾਬ ਵਿੱਚ ਜੰਗਲੀ ਅਤੇ ਬੀਮਾਰੀਆਂ ਤੋਂ ਪੀੜਤ ਸੂਰ ਪਿਗਰੀ ਫਾਰਮ ਫੈਲਫੇਅਰ ਐਸੋਸੀਏਸ਼ਨ ਨੇ ਪ੍ਰੈਸ ਕਾਨਫਰੰਸ ਕਰ ਕੀਤੇ ਵੱਡੇ ਖੁਲਾਸੇ ਇਸ ਦੁਕਾਨਦਾਰ ਤੇ ਵੀ ਲਾਏ ਗੰਭੀਰ ਦੋਸ਼ ਦੁਕਾਨਦਾਰ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ


ਲੁਧਿਆਣਾ ਅੱਜ ਪਿਗਰੀ ਫਾਰਮ ਵੈਲਫੇਅਰ ਐਸੋਸੀਏਸ਼ਨ ਵੱਲੋਂ ਪ੍ਰੈਸ ਕਾਨਫਰੰਸ ਕਰਦਿਆਂ ਗੰਭੀਰ ਚਿੰਤਾ ਜਤਾਉਂਦਿਆਂ ਉਨ੍ਹਾਂ ਕਿਹਾ ਕਿ ਕਰੀਬ 2 ਸਾਲ ਪਹਿਲਾਂ ਨੋਰਥ ਇਸਟ ਸਟੇਟਾਂ ਵਿੱਚੋਂ ਅਫਰੀਕਨ ਸਵਾਈਨ ਫਲੂ ਨਾਮ ਦੀ ਘਾਤਕ ਬਿਮਾਰੀ ਆ ਗਈ ਸੀ ਜਿਸ ਦਾ ਕੋਈ ਵੀ ਇਲਾਜ ਨਹੀਂ ਹੈ,ਓਥੇ ਹੀ ਪੰਜਾਬ ਇੱਕ ਅਜਿਹਾ ਸੂਬਾ ਹੈ ਜਿਥੇ ਸੁਰਾਂ ਦੀ ਸਿਰਫ ਸਪਲਾਈ ਹੁੰਦੀ ਹੈ ਪ੍ਰੰਤੂ ਪੰਜਾਬ ਅੰਦਰ ਲਗਾਤਾਰ ਗੰਭੀਰ ਬਿਮਾਰੀਆਂ ਨਾਲ ਪੀੜਤ ਜੰਗਲੀ ਸੂਰ ਬਾਹਰਲੀਆਂ ਸਟੇਟਾਂ ਤੋ ਲਿਆ ਕੇ ਗੈਰ-ਕਾਨੂੰਨੀ ਤਰੀਕੇ ਨਾਲ ਕੱਟ ਕੇ ਸਪਲਾਈ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਪੰਜਾਬ ਵਿੱਚ ਭਿਆਨਕ ਮਹਾਮਾਰੀ ਫ਼ੈਲੀ ਸਕਦੀ ਹੈ,ਐਸੋਸੀਏਸ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ ਨੇ ਕਿਹਾ ਕਿ ਇਸ ਸਬੰਧੀ ਕਈ ਵਾਰ ਸਾਡੀ ਐਸੋਸੀਏਸ਼ਨ ਵੱਲੋਂ ਪ੍ਰਸ਼ਾਸਨ ਤੋਂ ਲੈ ਕੇ ਸਰਕਾਰ ਨੂੰ ਚਿੱਠੀ ਲਿਖ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਪਰ ਪ੍ਰਸ਼ਾਸ਼ਨ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕ ਰਹੀ, ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਕਈ ਵਾਰ ਖ਼ੁਦ ਇਤਲਾਹ ਮਿਲਣ ਤੇ ਜੰਗਲੀ ਸੂਰਾਂ ਨਾਲ ਭਰੀਆਂ ਗੱਡੀਆਂ ਨੂੰ ਪ੍ਰਸ਼ਾਸ਼ਨ ਹਵਾਲੇ ਕੀਤਾ ਗਿਆ ਸੀ ਪਰ ਇਸ ਨੇ ਮੋਹਤਵਰ ਵਿਅਕਤੀ ਇਕੱਠੇ ਕੀਤੇ ਅਤੇ ਮਾਫੀ ਮੰਗੀ ਕਿ ਅੱਗੇ ਤੋਂ ਇਹ ਗਲਤੀ ਨਹੀਂ ਕਰਾਂਗਾ ਅਤੇ ਬਾਅਦ ਵਿੱਚ ਮੁੱਕਰ ਗਿਆ ਤੇ ਫਿਰ ਹਾਈ ਕੋਰਟ ਵਿੱਚ ਇਸ ਤੇ ਪਰਚਾ ਦਰਜ ਹੋਇਆ,ਪ੍ਰਧਾਨ ਹਰਵਿੰਦਰ ਸਿੰਘ ਨੇ ਕਿਹਾ ਕਿ ਤਾਜ਼ਾ ਮਾਮਲਾ ਹੁਣ ਪਿਛਲੇ ਦਿਨੀਂ 31 ਅਕਤੂਬਰ ਦਾ ਹੈ ਸਾਡੀ ਐਸੋਸੀਏਸ਼ਨ ਦੇ ਵੱਲੋ ਸੂਚਨਾ ਮਿਲਣ ਤੇ ਖੰਨਾ ਕੁਮਾਰ ਨਾਮਕ ਵਿਅਕਤੀ ਦੀ ਗੱਡੀ ਨੂੰ ਫੜਿਆ ਗਿਆ ਅਤੇ ਇਸ ਤੋਂ ਬਾਅਦ ਇਸ ਦੀ ਇੱਤਲਾਹ ਪ੍ਰਸ਼ਾਸ਼ਨ ਨੂੰ ਦਿੱਤੀ ਤੇ ਪ੍ਰਸ਼ਾਸ਼ਨ ਨੇ ਮੌਕੇ ਤੇ ਆ ਕੇ ਖੰਨਾ ਕੁਮਾਰ ਨੂੰ ਥਾਣਾ ਮੌਤੀ ਨਗਰ ਲਿਆਂਦਾ, ਉਥੇ ਹੀ ਵਾਇਲਡ ਲਾਈਫ ਭਾਗ ਨੂੰ ਵੀ ਸੂਚਿਤ ਕੀਤਾ ਅਤੇ ਉਹ ਮੌਕੇ ਤੇ ਪਹੁੰਚੇ,ਪਰ ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪ੍ਰਸ਼ਾਸਨ ਨੇ ਕਾਰਵਾਈ ਕਰਨ ਦੇ ਬਦਲੇ ਜਿਥੇ ਬਿਨਾਂ ਪਰਚਾ ਦਰਜ ਕੀਤੇ ਛੱਡ ਦਿੱਤਾ ਉਥੇ ਹੀ ਜੰਗਲੀ ਸੂਰਾਂ ਨੂੰ ਵੀ ਉਥੋਂ ਗਾਇਬ ਕਰਵਾ ਦਿੱਤਾ,ਹਰਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਜਿਸ ਦਿਨ ਅਸੀ ਗੱਡੀ ਫੜੀ ਉਸ ਨੇ ਆਪਣੇ ਗੁੰਡੇ ਅਨਸਰ ਨੂੰ ਬੁਲਵਾ ਕੇ ਸਾਨੂੰ ਮਾਰਨਾ ਵੀ ਚਾਹਿਆ ਅਤੇ ਅਸੀਂ ਆਪਣੀ ਜਾਨ ਬਚਾ ਕੇ ਉਥੋਂ ਭੱਜੇ, ਹਰਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਖੰਨਾ ਕੁਮਾਰ ਪ੍ਰਸ਼ਾਸਨ ਦੀ ਮਿਲੀਭੁਕਤ ਨਾਲ ਕਾਰੋਬਾਰ ਕਰ ਰਿਹਾ ਹੈ ਅਤੇ ਇਸ ਵੱਲੋਂ ਸਲੋਟਰ ਬਣਾਇਆ ਹੋਇਆ ਹੈ ਉਹ ਵੀ ਗੈਰ-ਕਨੂੰਨੀ ਉਹ ਲਸੰਸ ਦੀ ਕਾਪੀ ਦਿਖਾ ਰਿਹਾ ਹੈ ਉਹ ਸਿਰਫ ਮੀਟ ਵੇਚਣ ਸਬੰਧੀ ਹੈ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਹੁਣ ਫਿਰ ਤੋਂ ਜਿੱਥੇ ਮਾਨਯੋਗ ਸਿਹਤ ਮੰਤਰੀ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਗਈ ਹੈ ਉਥੇ ਕੀ ਮੁੱਖ ਅਫਸਰਾਂ ਨੂੰ ਮੇਲ ਕਰ ਦਿੱਤੇ ਗਏ ਹਨ। ਜਦੋਂ ਇਸ ਸਬੰਧੀ ਖੰਨਾ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਜਿਥੇ ਲੱਗੇ ਹੋਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਉਥੇ ਹੀ ਉਨ੍ਹਾਂ ਦੋਸ਼ ਲਾਇਆ ਕਿ ਇਹ ਐਸੋਸੀਏਸ਼ਨ ਵਾਲੇ ਸਾਡੇ ਕੋਲੋਂ ਪੈਸੇ ਦੀ ਮੰਗ ਕਰਦੇ ਹਨ ਅਤੇ ਪੈਸੇ ਨਾ ਦੇਣ ਤੇ ਇਲਜਾਮ ਲਾ ਰਹੇ ਹਨ। ਇਸ ਮੌਕੇ ਜਸਵੀਰ ਸਿੰਘ, ਜਨਕ ਰਾਜ, ਕੁਮਾਰ ਸ਼ਰਮਾ, ਹਰਜੀਤ ਸਿੰਘ, ਮਨਦੀਪ ਸਿੰਘ, ਹਰਜੀਤ ਸਿੰਘ, ਇੱਕ ਹੋਰ ਵੀ ਵੱਡੀ ਗਿਣਤੀ ਵਿਚ ਐਸੋਸੀਏਸ਼ਨ ਦੇ ਮੈਂਬਰ ਪਹੁੰਚੇ ਹੋਏ ਸਨ।
