ਚੌਧਰੀ ਕਲੀਨਿਕ 'ਚ ਮੁਫਤ ਹੱਡੀਆਂ ਦੇ ਰੋਗਾਂ ਦਾ ਕੈਂਪ ਲਗਾਇਆ ਗਿਆ
ਚੌਧਰੀ ਕਲੀਨਿਕ 'ਚ ਮੁਫਤ ਹੱਡੀਆਂ ਦੇ ਰੋਗਾਂ ਦਾ ਕੈਂਪ ਲਗਾਇਆ ਗਿਆ
ਨੂਰਪੁਰ ਬੇਦੀ ਬਲਾਕ ਦੇ ਪਿੰਡ ਮਣਕੂਮਾਜਰਾ ਸਥਿਤ ਚੌਧਰੀ ਕਲੀਨਿਕ ਵਿਖੇ ਹੱਡੀਆਂ ਅਤੇ ਜੋੜਾਂ ਦੇ ਰੋਗਾਂ ਦਾ ਮੁਫਤ ਕੈਂਪ ਦਾ ਆਯੋਜਨ ਚੌਧਰੀ ਕਲੀਨਿਕ ਦੇ ਐੱਮਡੀ ਸਮਾਜਸੇਵੀ ਡਾ. ਵਿਜੈ ਚੌਧਰੀ ਦੀ ਯੋਗ ਅਗਵਾਈ ਹੇਠ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੌਧਰੀ ਕਲੀਨਿਕ ਦੇ ਐਮਡੀ ਡਾ ਵਿਜੇ ਚੌਧਰੀ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਚ ਹੱਡੀਆਂ ਸਬੰਧੀ ਕਈ ਬੀਮਾਰੀਆਂ ਨੂੰ ਦੇਖਦਿਆਂ ਹੱਡੀਆਂ ਦਾ ਮੁਫ਼ਤ ਕੈਂਪ ਅੱਜ ਚੌਧਰੀ ਕਲੀਨਿਕ ਵਿਖੇ ਲਗਾਇਆ ਗਿਆ।
ਕਲੀਨਿਕ ਚ ਮਰੀਜ਼ਾਂ ਦਾ ਆਉਣਾ ਸਵੇਰੇ ਤੋਂ ਹੀ ਸ਼ੁਰੂ ਹੋ ਗਿਆ ਸੀ। ਸਵੇਰੇ 11 ਤੋਂ 2 ਵਜੇ ਤਕ ਕੈਂਪ ਲਗਾਇਆ ਗਿਆ। ਅੱਜ ਦੇ ਕੈਂਪ ਦੌਰਾਨ ਤਕਰੀਬਨ 150 ਦੇ ਲਗਭਗ ਮਰੀਜ਼ਾਂ ਨੇ ਆਪਣਾ ਚੈੱਕਅਪ ਕਰਵਾਇਆ ਅਤੇ ਹੱਡੀਆਂ ਅਤੇ ਜੋਡ਼ਾਂ ਦੇ ਮਾਹਿਰ ਡਾ. ਪ੍ਰਭਜੀਤ ਸਿੰਘ ਐਮਬੀਬੀਐਸ ਐਮਐਸ (ਆਰਥੋ) ਵੱਲੋਂ ਜੋੜਾਂ ਦੇ ਦਰਦ ਵਾਲੇ, ਉੱਠਣ ਬੈਠਣ 'ਚ ਤਕਲੀਫ, ਕਮਰ ਦਰਦ, ਰੀਹ ਦਾ ਦਰਦ, ਗਠੀਆ ਅਤੇ ਟੁੱਟੀਆਂ ਹੱਡੀਆਂ ਵਾਲੇ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਕੈਂਪ ਦੌਰਾਨ ਚੌਧਰੀ ਕਲੀਨਿਕ ਵੱਲੋਂ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ।
ਇਸ ਮੌਕੇ ਬਲਾਕ ਸੰਮਤੀ ਮੈਂਬਰ ਕਸ਼ਮੀਰੀ ਲਾਲ ਹਰੀਪੁਰ, ਡਾ. ਬਲਵੀਰ ਸੈਣੀ, ਡਾ. ਸੰਜੀਵ ਕਾਹਨਪੁਰਖੂਹੀ, ਮਨਦੀਪ ਸਿੰਘ, ਸਟਾਫ਼ ਮੈਂਬਰ ਮਨੀ ਕੁਮਾਰ, ਰਮਨ ਚੌਧਰੀ, ਕਮਲ ਲਤਾ, ਕਿਰਤੀ ਮਹਾਜਨ ਅਤੇ ਪਿੰਦਰ ਕੌਰ ਹਾਜ਼ਰ ਸਨ।
ਪੰਜਾਬ ਨੂਰਪੁਰਬੇਦੀ ਤੋਂ ਦਲਜੀਤ ਸਿੰਘ ਚਨੌਲੀ ਦੀ ਰਿਪੋਰਟ