•   Saturday, 05 Apr, 2025
A unique case of the accusation of rape by a boy on a girl

लड़के द्वारा लड़की पर रेप का आरोप लगाने का अनोखा मामला

Generic placeholder image
  Varanasi ki aawaz

ਅਨੋਖਾ ਮਾਮਲਾ ਲੜਕੇ ਨੇ ਲੜਕੀ ਤੇ ਲਗਾਏ ਜਬਰਦਸਤੀ ਬਲਤਕਾਰ ਕਰਨ ਦੇ ਆਰੋਪ, ਮਾਮਲਾ ਫਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਦਾ ਪੁਲਿਸ ਕਰ ਵੱਲੋਂ ਲੜਕੇ ਦੇ ਬਿਆਨਾਂ ਤੇ ਕੀਤੀ ਜਾ ਰਹੀ ਕਾਰਵਾ, ਇੱਕ ਵਿਆਹ ਵਿੱਚ ਲੜਕੇ ਨਾਲ ਲੜਕੀ ਨੇ ਜਬਰਦਸਤੀ ਬਣਾਏ ਸਨ ਸਰੀਰਕ ਸਬੰਧ (ਪੁਲਿਸ)

ਸੂਬੇ ਅੰਦਰ ਅਨੇਕਾਂ ਮਾਮਲੇ ਸਾਹਮਣੇ ਆਉਂਦੇ ਹਨ। ਜਿਸ ਵਿੱਚ ਜਿਆਦਾਤਰ ਔਰਤਾਂ ਵੱਲੋਂ ਬਲਾਤਕਾਰ ਨੂੰ ਲੈਕੇ ਆਰੋਪ ਲਗਾਏ ਜਾਂਦੇ ਹਨ। ਕਿ ਉਨ੍ਹਾਂ ਨਾਲ ਬਲਾਤਕਾਰ ਵਰਗੀ ਘਿਣਾਉਣੀ ਹਰਕਤ ਕੀਤੀ ਗਈ ਹੈ। ਪਰ ਜੋ ਮਾਮਲਾ ਫਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਤੋਂ ਸਾਹਮਣੇ ਆਇਆ ਹੈ ਉਸਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜਿਥੇ ਇੱਕ ਔਰਤ ਵੱਲੋਂ ਨਹੀਂ ਬਲਕਿ ਇੱਕ ਲੜਕੇ ਵੱਲੋਂ ਥਾਣਾ ਗੁਰੂਹਰਸਹਾਏ ਵਿੱਚ ਕੰਪਲੇਟ ਦਰਜ ਕਰਾਈ ਗਈ ਹੈ। ਕਿ ਇੱਕ ਵਿਆਹ ਦੌਰਾਨ ਇੱਕ ਲੜਕੀ ਵੱਲੋਂ ਉਸ ਨਾਲ ਜਬਰਦਸਤੀ ਸ਼ਰੀਰਕ ਸਬੰਧ ਬਣਾਏ ਗਏ ਹਨ। ਉਹ ਵੀ ਇੱਕ ਵਾਰ ਨਹੀਂ ਬਲਕਿ ਕਈ ਵਾਰ ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


ਫਿਰੋਜ਼ਪੁਰ ਦੇ ਥਾਣਾ ਗੁਰੂਹਰਸਹਾਏ ਵਿੱਚ ਇੱਕ ਨਬਾਲਗ ਲੜਕੇ ਵੱਲੋਂ ਇੱਕ ਕੰਪਲੇਟ ਦਰਜ ਕਰਾਈ ਗਈ ਹੈ। ਜਿਸ ਵਿੱਚ ਉਸਨੇ ਆਰੋਪ ਲਗਾਏ ਹਨ। ਕਿ ਇੱਕ ਲੜਕੀ ਨੇ ਉਸ ਦਾ ਬਲਾਤਕਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ ਐਸ ਆਈ ਆਤਮਾ ਸਿੰਘ ਮਨਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਸੈਦੇ ਕੇ ਮੋਹਨ ਨੇ ਇੱਕ ਕੰਪਲੇਟ ਦਰਜ ਕਰਾਈ ਹੈ। ਜਿਸ ਵਿੱਚ ਉਸਨੇ ਦੱਸਿਆ ਕਿ ਬੀਤੇ ਦਿਨੀਂ ਆਪਣੀ ਰਿਸ਼ਤੇਦਾਰੀ ਵਿੱਚ ਵਿਆਹ ਤੇ ਗਏ ਸਨ। ਜਿਥੇ ਉਸਨੂੰ ਲੜਕੀ ਸਰੋਜ ਰਾਣੀ ਮਿਲੀ ਅਤੇ ਉਸਨੇ ਲੜਕੇ ਨਾਲ ਗੱਲਬਾਤ ਕਰ ਆਪਣੀਆਂ ਗੱਲਾਂ ਵਿੱਚ ਫਸਾ ਲਿਆ ਅਤੇ ਲੜਕੇ ਨੂੰ ਇੱਕ ਕਮਰੇ ਵਿੱਚ ਲੈ ਗਈ ਜਿਥੇ ਉਸਨੇ ਲੜਕੇ ਨਾਲ ਜਬਰਦਸਤੀ ਸਰੀਰਕ ਸਬੰਧ ਬਣਾਏ ਹਨ। ਜਿਸ ਤੋਂ ਬਾਅਦ ਲੜਕੇ ਦੇ ਬਿਆਨਾਂ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।  


ਦੂਸਰੇ ਪਾਸੇ ਜਦੋਂ ਲੜਕੀ ਅਤੇ ਲੜਕੀ ਦੇ ਪਰਿਵਾਰਕ ਮੈਬਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਪਣੇ ਉਪਰ ਲੱਗੇ ਸਭ ਆਰੋਪਾਂ ਨੂੰ ਝੂਠਾ ਦੱਸਿਆ ਉਨ੍ਹਾਂ ਕਿਹਾ ਲੜਕੀ ਵੱਲੋਂ ਨਹੀਂ ਬਲਕਿ ਲੜਕੇ ਨੇ ਉਨ੍ਹਾਂ ਦੀ ਲੜਕੀ ਨਾਲ ਜਬਰਦਸਤੀ ਬਲਤਕਾਰ ਕੀਤਾ ਹੈ। ਜਿਸਨੂੰ ਲੈਕੇ ਉਹ ਥਾਣੇ ਦੇ ਚੱਕਰ ਕੱਢ ਰਹੇ ਨੇ ਪਰ ਪੁਲਿਸ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ। ਪਰ ਇਸ ਪੂਰੇ ਮਾਮਲੇ ਨੂੰ ਲੈਕੇ ਲੜਕੇ ਨਾਲ ਵੀ ਸਪੰਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਲੜਕਾ ਸਾਹਮਣੇ ਆਉਣ ਲਈ ਤਿਆਰ ਨਹੀਂ ਇਥੋਂ ਤੱਕ ਕਿ ਲੜਕੇ ਨੇ ਆਪਣਾ ਨੰਬਰ ਵੀ ਬੰਦ ਰੱਖਿਆ ਹੋਇਆ ਹੈ। ਜਿਸ ਤੋਂ ਇਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਕਿ ਅਗਰ ਲੜਕਾ ਸੱਚਮੁੱਚ ਜਬਰਦਸਤੀ ਦਾ ਸ਼ਿਕਾਰ ਹੋਇਆ ਹੈ। ਤਾਂ ਉਹ ਸਾਹਮਣੇ ਕਿਉਂ ਨਹੀਂ ਆ ਰਿਹਾ ਕਿਉਂ ਨਹੀਂ ਆਪਣਾ ਪੱਖ ਮੀਡੀਆ ਸਾਹਮਣੇ ਰੱਖ ਰਿਹਾ ਇਸ ਤੋਂ ਤਾਂ ਇਹੀ ਜਾਪਦਾ ਹੈ। ਕਿ ਲੜਕੀ ਨੂੰ ਜਾਣਬੁੱਝ ਕੇ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਅਸਲ ਸੱਚ ਕੀ ਹੈ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


ਫਿਰੋਜ਼ਪੁਰ  ਤੋਂ ਸੁਖਚੈਨ ਸਿੰਘ ਦੀ ਰਿਪੋਰਟ

रिपोर्ट- सुखचैन सिंह...फिरोजपुर.. पंजाब
Comment As:

Comment (0)