ਮੀਟਿੰਗ ਨੂੰ ਸੰਬੋਧਨ ਕਰਦਿਆਂ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਤਿਲਕ ਰਾਜ ਕੰਬੋਜ ਸਰਬਸੰਮਤੀ ਨਾਲ ਬਲਾਕ ਪ੍ਰਧਾਨ ਚੁਣੇ ਗਏ ਯੂਨੀਅਨ ਦੇ ਨੁਮਾਇੰਦੇ ਅਤੇ ਯੂਨੀਅਨ ਆਗੂ ਹਾਜ਼ਰ ਸਨ


ਮੈਡੀਕਲ ਪ੍ਰੈਕਟੀਸਨਰਜ ਐਸੋਸੀਏਸਨ ਪੰਜਾਬ ਦੇ ਡਾ. ਤਿਲਕ ਰਾਜ ਕੰਬੋਜ ਸਰਵਸੰਮਤੀ ਨਾਲ ਬਲਾਕ ਪ੍ਰਧਾਨ ਨਿਯੁਕਤ ਕੈਪਸ਼ਨ-ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਯੂਨੀਅਨ ਦੇ ਨੁਮਾਇੰਦੇ ਅਤੇ ਹਾਜ਼ਰ ਯੂਨੀਅਨ ਦੇ ਆਗੂ
ਜਲਾਲਾਬਾਦ -ਮੈਡੀਕਲ ਪ੍ਰੈਕਟੀਸਨਰਜ ਐਸੋਸੀਏਸਨ ਪੰਜਾਬ ਰਜਿ. 295 ਬਲਾਕ ਜਲਾਲਾਬਾਦ ਦੀ ਮਹੀਨਾ-ਵਾਰੀ ਮੀਟਿੰਗ ਕਾਹਨੇਵਾਲਾ ਰੋਡ ਬਸਤੀ ਡੇਰਾ ਬਾਬਾ ਭੁੰਮਣ ਸਾਹ ਵਿਖੇ ਬਲਾਕ ਪ੍ਰਧਾਨ ਡਾਕਟਰ ਚਿਮਨ ਲਾਲ ਕੰਬੋਜ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ। ਅੱਜ ਦੀ ਇਸ ਮੀਟਿੰਗ ਵਿੱਚ ਪੰਜਾਬ ਵਾਈਸ ਪ੍ਰਧਾਨ ਸੀ ਆਰ ਸੰਕਰ, ਜ਼ਿਲਾ ਪ੍ਰਧਾਨ ਡਾ ਰਾਜ ਕਿਸਨ ਜੋਸਨ , ਜ਼ਿਲਾ ਚੇਅਰਮੈਨ ਡਾਕਟਰ ਨੰਦ ਲਾਲ , ਕੈਸੀਅਰ ਡਾਕਟਰ ਪ੍ਰਸੋਤਮ,ਜਰਨਲ ਸਕੱਤਰ ਡਾ ਗੁਰਮੀਤ ਵਿਸ਼ੇਸ਼ ਤੌਰ ’ਤੇ ਪਹੁੰਚੇ । ਮੀਟਿੰਗ ਦੇ ਚੱਲਦਿਆਂ ਬਲਾਕ ਪ੍ਰਧਾਨ ਡਾ ਚਿਮਨ ਲਾਲ ਕੰਬੋਜ ਘਰੇਲੂ ਕਾਰਨਾਂ ਕਰਕੇ ਜਥੇਬੰਦੀ ਨੂੰ ਪੂਰਾ ਟਾਇਮ ਨਾ ਦੇ ਸਕਣ ਕਰਕੇ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਅਤੇ ਫਿਰ ਵੀ ਟੀਮ ਦੇ ਨਾਲ ਖੜ ਕੇ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ।
ਇਨਾਂ ਸਾਰਿਆਂ ਕਾਰਨਾਂ ਕਰਕੇ ਜ਼ਿਲਾ ਪ੍ਰਧਾਨ ਉਨਾਂ ਦੀ ਸਾਰੀ ਟੀਮ ਅਤੇ ਬਲਾਕ ਜਲਾਲਾਬਾਦ ਦੇ ਸਾਰੇ ਮੈਂਬਰਾਂ ਦੀ ਸਰਬਸੰਮਤੀ ਨਾਲ ਅੱਜ ਬਲਾਕ ਪ੍ਰਧਾਨ ਡਾ. ਤਿਲਕ ਰਾਜ ਕੰਬੋਜ ਨੂੰ ਚੁਣਿਆ ਗਿਆ ਅਤੇ ਉਨਾਂ ਨੂੰ ਜਥੇਬੰਦੀ ਨੂੰ ਕਾਇਮ ਰੱਖਣ ਲਈ ਅਹੁਦਾ ਸੋਂਪਿਆ ਗਿਆ। ਨਵੇਂ ਬਣੇ ਬਲਾਕ ਪ੍ਰਧਾਨ ਡਾਕਟਰ ਤਿਲਕ ਰਾਜ ਨੇ ਕਿਹਾ ਕਿ ਉਹ ਜਥੇਬੰਦੀ ਨੂੰ ਵੱਧ ਤੋ ਵੱਧ ਸਮਾਂ ਦੇਣਗੇ ਅਤੇ ਪੂਰੀ ਇਮਾਨਦਾਰੀ ਨਾਲ ਇਸ ਅਹੁਦੇ ’ਤੇ ਖਰੇ ਉਤਰਨਗੇ।
ਇਸ ਮੌਕੇ ਡਾ. ਸਤਪਾਲ, ਡਾ ਚਿਮਨ ਲਾਲ ਕੰਬੋਜ, ਸਟੇਜ ਸਕੱਤਰ ਡਾਕਟਰ ਵਕੀਲ ਥਿੰਦ, ਜੁਆਇੰਟ ਸਕੱਤਰ ਰਾਜਿੰਦਰ ਚੋਪੜਾ, ਮੁੱਖ ਕੈਸੀਅਰ ਸੁਖਵਿੰਦਰ, ਜੁਆਇੰਟ ਕੈਸੀਅਰ ਗੁਰਮੀਤ , ਚੇਅਰਮੈਨ ਡਾਕਟਰ ਸਤੀਸ ਸਿੰਘ, ਜੁਆਇੰਟ ਚੇਅਰਮੈਨ ਡਾਕਟਰ ਜਗਦੀਸ ਸਿੰਘ, ਪ੍ਰੈਸ ਸਕੱਤਰ ਡਾਕਟਰ ਸ਼ਮਸੇਰ ਸਿੰਘ ,ਅਤੇ ਹੋਰ ਸਾਥੀਆਂ ਨੇ ਹਿੱਸਾ ਲਿਆ।
ਪੰਜਾਬ ਜਲਾਲਾਬਾਦ ਫਾਜ਼ਿਲਕਾ ਤੋਂ ਬਲਜੀਤ ਸਿੰਘ ਮੱਲ੍ਹੀ ਦੀ ਰਿਪੋਰਟ
रिपोर्ट- बलजीत सिंह मल्ली जलालाबाद जिला फाजिल्का पंजाब