ਅਣਪਛਾਤੇ ਵਾਹਨ ਨੇ ਮੋਟਰਸਾਈਕਲ ਸਵਾਰ ਦਰੜਿਆ ਨੂਰਪੁਰਬੇਦੀ
ਅਣਪਛਾਤੇ ਵਾਹਨ ਨੇ ਮੋਟਰਸਾਈਕਲ ਸਵਾਰ ਦਰੜਿਆ
ਨੂਰਪੁਰਬੇਦੀ:- ਬੀਤੀ ਰਾਤ ਕਰੀਬ 9 ਵਜੇ ਪਿੰਡ ਖੇੜਾ ਕਲਮੋਟ ਵਿਖੇ ਇੱਕ ਅਣਪਛਾਤੇ ਵਾਹਨ ਵਲੋਂ ਇੱਕ ਮੋਟਰਸਾਇਕਲ ਨੂੰ ਫੇਟ ਮਾਰਨ ਉਪਰੰਤ ਮੋਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮਿਲੀ ਜਾਣਕਾਰੀ ਅਨੁਸਾਰ ਕਸ਼ਮੀਰ ਮੁਹੰਮਦ (45), ਪੁੱਤਰ ਨਿਜਾਮਦੀਨ ਵਾਸੀ ਪਿਡ ਖੇੜਾ ਕਲਮੋਟ ਆਪਣੇ ਮੋਟਰਸਾਈਕਲ ਪੀ,ਬੀ,74ਬੀ-9820 ਤੇ ਸਵਾਰ ਹੋ ਕੇ ਕੰਮ ਤੋਂ ਵਾਪਸ ਘਰ ਪਰਤ ਰਿਹਾ ਸੀ ਤਾ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਕੇ ਮੋਤ ਦੇ ਘਾਟ ਉਤਾਰ ਦਿੱਤਾ। ਜਿਸ ਤੇ ਗੁੱਸੇ ਵਿਚ ਆਏ ਇਲਾਕਾ ਨਿਵਾਸੀਆਂ ਨੇ ਭੰਗਲਾ-ਖੇੜਾ ਕਲਮੋਟ ਮਾਰਗ ਤੇ ਜਾਮ ਲਗਾ ਦਿੱਤਾ। ਲਗਾਤਾਰ 8-9 ਘੰਟੇ ਚੱਲੇ ਇਸ ਜਾਮ ਵਿਚ ਪਹੁੰਚੇ ਸਮਾਜ ਸੇਵੀ ਦੀਪਕ ਰਾਣਾ ਜੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਹਾਦਸੇ ਨਿੱਤ ਵਾਪਰ ਰਹੇ ਹਨ, ਓਵਰਲੋਡ ਵਾਹਨਾਂ ਕਾਰਨ ਕਈ ਜਾਨਾਂ ਜਾ ਚੁੱਕੀਆਂ ਹਨ, ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਪਰਿਵਾਰ ਨੂੰ ਕੁਝ ਇਨਸਾਫ਼ ਮਿਲਣਾ ਚਾਹੀਦਾ ਹੈ ਅਤੇ ਓਵਰਲੋਡ ਵਾਹਨ ਗੱਡੀਆਂ ਬਿਲਕੁਲ ਬੰਦ ਹੋਣੀਆਂ ਚਾਹੀਦੀਆਂ ਹਨ, ਸਾਰੀ ਰਾਤ 500 ਦੇ ਕਰੀਬ ਵਾਹਨ ਇਸ ਸੜਕ ਤੋਂ ਲੰਘਦੇ ਹਨ, ਇਹਨਾਂ ਦੇ ਪਰਿਵਾਰ ਵਿੱਚ 2 ਧੀਆਂ ਅਤੇ 2 ਪੁੱਤਰ ਹਨ ਜੋ ਬਹੁਤ ਗਰੀਬ ਪਰਿਵਾਰ ਹਨ।
ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਹਰਜੋਤ ਸਿੰਘ ਬੈਂਸ ਜੀ ਇਸ ਪਰਿਵਾਰ ਦੀ ਆਰਥਿਕ ਮਦਦ ਕਰਨ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ। ਐਸਐਚਓ ਦਾਨਿਸ਼ ਵੀਰ ਨੇ ਮੌਕੇ ’ਤੇ ਪਹੁੰਚ ਕੇ ਐਫ,ਆਈ,ਆਰ ਦਰਜ ਕਰਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ, ਜਿਸ ਮਗਰੋਂ ਮਾਹੌਲ ਸ਼ਾਂਤ ਹੋਇਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਇਸ ਮੌਕੇ ਮੁਖਤਿਆਰ, ਬਿੱਲਾ, ਮੋਨੂ ਰਾਣਾ, ਐਡਵੋਕੇਟ ਵਿਸ਼ਾਲ ਸੈਣੀ, ਸੋਮ ਨਾਥ, ਕਾਕੂ, ਦੀਪਕ ਰਾਣਾ, ਜੋਤ, ਰੋਹਿਤ, ਸੋਨੂੰ ਚੋਪੜਾ, ਸੰਜੂ ਮਜਾਰੀ, ਸ਼ਿੰਦਾ,ਆਦਿ ਹਾਜਿਰ ਸਨ।
ਫੋਟੋ ਕੈਪਸ਼ਨ- ਖੇੜਾ ਕਲਮੋਟ ਵਿਖੇ ਅਣਪਛਾਤੇ ਵਾਹਨ ਵਲੋਂ ਮੋਟਰ ਸਾਈਕਲ ਸਵਾਰ ਨੂੰ ਫੇਟ ਮਾਰਨ ਦੀਆਂ ਤਸਵੀਰਾਂ ਅਤੇ ਮ੍ਰਿਤਕ ਕਸ਼ਮੀਰ ਮੁਹੰਮਦ ਦੀ ਫਾਇਲ ਫੋਟੋ।
रिपोर्ट- दलजीत सिंह चनोली नूरपुर पंजाब