ਹੱਡੀਆਂ ਦੇ ਸਪੈਸ਼ਲ ਡਾਕਟਰ ਨੂੰ ਕਿਰਚ ਮਾਰ ਕੇ ਕੀਤਾ ਜ਼ਖਮੀਂ ਦਿੱਤੀਆਂ ਜਾਨੋ ਮਾਰਨ ਦੀਆਂ ਧਮਕੀਆਂ


ਹੱਡੀਆਂ ਦੇ ਸਪੈਸ਼ਲ ਡਾਕਟਰ ਨੂੰ ਕਿਰਚ ਮਾਰ ਕੇ ਕੀਤਾ ਜ਼ਖਮੀਂ ਦਿੱਤੀਆਂ ਜਾਨੋ ਮਾਰਨ ਦੀਆਂ ਧਮਕੀਆਂ
ਡਾਕਟਰ ਦੀ ਜੇਬ ਵਿਚੋਂ 5 ਹਜ਼ਾਰ ਰੁਪਏ ਲੈ ਕੇ ਕੀਤਾ ਬਾਥਰੂਮ ਵਿਚ ਬੰਦ ਪੁਲਿਸ ਨੇ ਕੀਤਾ ਤਿੰਨ ਖਿਲਾਫ ਮਾਮਲਾ ਦਰਜ
ਫਿਰੋਜ਼ਪੁਰ: ਹੱਡੀਆਂ ਦੇ ਸਪੈਸ਼ਲ ਡਾਕਟਰ ਨੂੰ ਦਵਾਈ ਲੈਣ ਦੇ ਬਹਾਨੇ ਆਏ ਤਿੰਨ ਜਣਿਆਂ ਵੱਲੋਂ ਕਿਰਚ ਮਾਰ ਕੇ ਜ਼ਖਮੀਂ ਕਰਨ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ। ਡਾਕਟਰ ਦੀ ਜੇਬ ਵਿਚੋਂ 5-7 ਹਜ਼ਾਰ ਰੁਪਏ ਅਤੇ ਉਸ ਨੂੰ ਬਾਥਰੂਮ ਵਿਚ ਬੰਦ ਕਰ ਦਿੱਤਾ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਇਕ ਬਾਏ ਨੇਮ ਵਿਅਕਤੀ ਸਮੇਤ 2 ਅਣਪਛਾਤੇ ਵਿਅਕਤੀਆਂ ਖਿਲਾਫ 452, 379-ਬੀ, 324, 323, 506, 34 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਡਾਕਟਰ ਕਮਲ ਨਾਥ ਪੁੱਤਰ ਸੁਰਿੰਦਰ ਨਾਥ ਵਾਸੀ ਬੇਦੀ ਕਾਲੌਨੀ ਫੇਸ-1 ਪਾਰਟ-2 ਨੇ ਦੱਸਿਆ ਕਿ ਉਹ ਜੋ ਹੱਡੀਆਂ ਦਾ ਸਪੈਸ਼ਲ ਡਾਕਟਰ ਹੈ ਜੋ ਪਿਛਲੇ 42 ਸਾਲਾਂ ਤੋਂ ਕਰਲੋਕ ਹਸਪਤਾਲ ਚਿਲਾ ਰਿਹਾ ਸੀ ਤੇ ਹੁਣ ਆਪਣੇ ਘਰ ਵਿਚ ਹੀ ਕੰਮ ਕਰ ਰਿਹਾ ਹੈ। ਡਾ. ਕਮਲ ਨਾਥ ਨੇ ਦੱਸਿਆ ਕਿ ਮਿਤੀ 1 ਅਕਤੂਬਰ ਨੂੰ ਦੋ ਅਣਪਛਾਤੇ ਆਦਮੀ ਉਸ ਦੇ ਘਰ ਦਾਖਲ ਹੋਏ ਤੇ ਜਿਨ੍ਹਾਂ ਵਿਚੋਂ ਇਕ ਨੇ ਆਪਣੀ ਕਮਰ ਦਰਦ ਦੀ ਸ਼ਿਕਾਇਤ ਬਾਰੇ ਚੈੱਕਅੱਪ ਕਰਵਾਉਣ ਬਾਰੇ ਦੱਸਿਆ ਤਾਂ ਉਸ ਨੇ ਚੈੱਕਅੱਪ ਕਰਕੇ ਦੱਸਿਆ ਕਿ ਤੇਰੀ ਡਿਸਕ ਹਿੱਲੀ ਹੋਈ ਹੈ। ਜਦ ਉਹ ਉਨ੍ਹਾਂ ਲਈ ਦਵਾਈ ਲੈਣ ਲਈ ਅੰਦਰ ਗਿਆ ਤਾਂ ਇਕ ਦੋਸ਼ੀ ਕਿਰਚ ਲੈ ਕੇ ਉਸ ਦੇ ਪਿੱਛੇ ਆ ਗਿਆ ਤੇ ਉਸ ਤੇ ਕਿਰਚ ਦੇ ਵਾਰ ਕੀਤੇ ਜੋ ਉਸ ਦੇ ਖੱਬੇ ਤੇ ਸੱਜੇ ਹੱਥ, ਮੱਥੇ ਆਦਿ ’ਤੇ ਲੱਗੇ ਤੇ ਉਸ ਨੂੰ ਜਾਨੋ ਮਾਰਨ ਦੀਆਂ ਧਮਕੀ ਦਿੱਤੀ। ਐਨੇ ਨੂੰ ਦੂਜਾ ਆਦਮੀ ਵੀ ਅੰਦਰ ਆ ਗਿਆ ਜਿਨ੍ਹਾਂ ਨੇ ਉਸ ਦੀ ਖਿੱਚ ਧੂਹ ਕਰਕੇ ਉਸ ਦੀ ਜੇਬ ਵਿਚੋਂ 5-7 ਹਜ਼ਾਰ ਰੁਪਏ ਤੇ ਮੋਬਾਇਲ ਫੋਨ ਖੋਹ ਲਿਆ ਤੇ ਉਸ ਨੂੰ ਬਾਥਰੂਮ ਵਿਚ ਬੰਦ ਕਰਕੇ ਚਲੇ ਗਏ ਤੇ ਫਿਰ ਕਿਸੇ ਹੋਰ ਮਰੀਜ਼ ਨੇ ਆ ਕੇ ਉਸ ਨੂੰ ਬਾਥਰੂਮ ਵਿਚੋਂ ਕੱਢਿਆ। ਜਦ ਉਸ ਨੇ ਬਾਹਰ ਆ ਕੇ ਵੇਖਿਆ ਤਾਂ ਦੋਵੇਂ ਅਣਪਛਾਤੇ ਦੋਸ਼ੀਅਨ ਨੂੰ ਦੋਸ਼ੀ ਟੋਨੀ ਪੁੱਤਰ ਸੁਭਾਸ਼ ਵਾਸੀ ਸੁਭਾਸ਼ ਆਪਣੀ ਐਕਟਿਵਾ ਸਕੂਟਰ ਰੰਗ ਗਰੇਅ ਨੰਬਰ ਪੀਬੀ 05 ਏਆਰ 0585 ਪਿਛੇ ਬਿਠਾ ਕੇ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਜੰਗ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਫਿਰੋਜ਼ਪੁਰ ਤੋਂ ਪੱਤਰਕਾਰ ਸੁਖਚੈਨ ਸਿੰਘ ਦੀ ਰਿਪੋਰ
