ਸਾਫ਼ ਅਤੇ ਸ਼ੁੱਧ ਹਵਾ ਵਿਚ ਸਾਹ ਲੈਣਾ ਹਰ ਇਕ ਦਾ ਬੁਨਿਆਦੀ ਅਧਿਕਾਰ ਡਾ ਰਜਿੰਦਰ ਪਾਲ ਬੈਂਸ


ਸਾਫ਼ ਅਤੇ ਸ਼ੁੱਧ ਹਵਾ ਵਿਚ ਸਾਹ ਲੈਣਾ ਹਰ ਇਕ ਦਾ ਬੁਨਿਆਦੀ ਅਧਿਕਾਰ- ਡਾ ਰਜਿੰਦਰ ਪਾਲ ਬੈਂਸ
ਸਿਵਲ ਸਰਜਨ ਫਾਜਿਲਕਾ ਡਾ ਰਜਿੰਦਰ ਪਾਲ ਬੈਂਸ ਨੇ ਅੱਜ ਤੀਸਰੇ *ਅੰਤਰਰਾਸ਼ਟਰੀ ਸਾਫ ਹਵਾ ਤੇ ਨੀਲਾ ਅਸਮਾਨ ਪ੍ਰੋਗਰਾਮ* ਜਿਸਦੀ ਸ਼ੁਰੂਆਤ 7 ਸਿਤੰਬਰ 2019 ਨੂੰ ਯੂਨਾਇਟਿਡ ਨੇਸ਼ਨ ਜਨਰਲ ਅਸੈਂਬਲੀ ਵੱਲੋ ਕੀਤੀ ਗਈ ਸੀ ਦੇ ਮੌਕੇ ਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਡਾ ਕਵਿਤਾ, ਡਾ ਸਕਸ਼ਮ ਡਾ ਸੁਨੀਤਾ ਅਤੇ ਅਨਿਲ ਧਾਮੂ ਆਦਿ ਦੀ ਮੌਜੂਦਗੀ ਵਿੱਚ ਪੈਂਫਲੇਟ ਜਾਰੀ ਕਰਦੇ ਹੋਏ ਕਿਹਾ ਕਿ ਅੱਜ ਵਾਤਾਵਰਣ ਵਿਚ ਪ੍ਰਦੂਸ਼ਣ ਦਾ ਪੱਧਰ ਬਹੁਤ ਖ਼ਤਰਨਾਕ ਹੱਦ ਤਕ ਪਹੁੰਚ ਚੁੱਕਿਆ ਹੈ। ਅੱਜ ਹਵਾ ਵਿਚ ਪ੍ਰਦੂਸ਼ਣ ਜੋ ਕੇ ਵਾਹਨਾਂ ਰਾਹੀਂ, ਫੈਕਟਰੀਆਂ ਵਿੱਚੋਂ ਨਿਕਲਣ ਵਾਲੀਆਂ ਜਹਿਰੀਲੀਆਂ ਗੈਸਾਂ, ਘਰੇਲੂ ਅਤੇ ਹੋਰ ਪਲਾਸਟਿਕ ਦੇ ਕਚਰੇ ਨੂੰ ਸਾੜਨ ਨਾਲ ਪੈਦਾ ਹੋਏ ਧੁੰਏ ਆਦਿ ਨਾਲ ਪੈਦਾ ਹੋ ਰਿਹਾ ਹੈ ਇਕ ਗੰਭੀਰ ਸਿਹਤ ਸਮੱਸਿਆ ਬਣ ਚੁੱਕਿਆ ਹੈ। ਅੱਜ ਵੱਡੇ ਵੱਡੇ ਸ਼ਹਿਰਾਂ ਦਾ ਹਵਾ ਦੀ ਗੁਣਵੱਤਾ ਲੈਵਲ AQI ਬਹੁਤ ਖ਼ਤਰਨਾਕ ਹੱਦ ਤਕ ਪਹੁੰਚਿਆਂ ਹੋਇਆ ਹੈ ਜਿਸ ਨਾਲ ਅੱਖਾਂ ਦੀਆਂ ਬੀਮਾਰੀਆਂ, ਦਿਲ ਦੇ ਰੋਗ, ਫੇਫੜਿਆਂ ਦੇ ਰੋਗ, ਦਿਮਾਗੀ ਬੀਮਾਰੀਆਂ ਹੋ ਸਕਦੀਆਂ ਹਨ। *ਇਸ ਨਾਲ ਸਾਡੀ ਚਮੜੀ ਤੇ ਕੁਛ ਪ੍ਰਭਾਵ ਥੋੜੇ ਸਮੇਂ ਲਈ ਪੈਂਦੇ ਹਨ ਜਿਵੇਂ ਸਿਰ ਦਰਦ, ਚੱਕਰ ਆਉਣੇ, ਅੱਖਾਂ ਵਿਚ ਜਲਣ, ਖੰਗਣਾ, ਸਾਹ ਦਾ ਫੁੱਲਨਾ, ਚਮੜੀ ਤੇ ਜਲਣ ਹੋ ਸਕਦੇ ਹਨ।
ਪਰ ਜ਼ਿਆਦਾ ਸਮੇਂ ਲਈ ਪੈਣ ਵਾਲੇ ਪ੍ਰਭਾਵਾਂ ਵਿਚ *ਸਟ੍ਰੋਕ, ਦਿਲ ਦੇ ਦੌਰੇ, ਦਮਾਂ ਅਤੇ ਫੇਫੜਿਆਂ ਦਾ ਕੈਂਸਰ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ।* ਇਹਨਾਂ ਤੋਂ ਬਚਾਓ ਲਈ ਘਰ ਤੋਂ ਬਾਹਰ ਜਾਣ ਤੋਂ ਪਹਿਲਾਂ ਹਵਾ ਦੀ ਗੁਣਵੱਤਾ ਚੈੱਕ ਕਰਕੇ ਜਾਓ, ਭੀੜ ਭਾੜ ਵਾਲੀਆਂ ਥਾਂਵਾਂ ਤੋਂ ਬਚੋ, ਖਿੜਕੀਆਂ ਦਰਵਾਜ਼ੇ ਬੰਦ ਰੱਖੋ, ਤੰਬਾਕੂ ਪਦਾਰਥਾਂ ਦਾ ਇਸਤੇਮਾਲ ਨਾ ਕਰੋ। ਜਿਲਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਨੇ ਅੱਜ ਕੁਲਾਰ ਵਿਖੇ ਆਮ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਸ ਮੀਡੀਆ ਵਿੰਗ ਇਸ ਪ੍ਰੋਗਰਾਮ ਦੇ ਥੀਮ
*THE AIR WE SHARE* ਤਹਿਤ ਜ਼ਿਲੇ ਭਰ ਵਿਚ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਟ੍ਰੈਫਿਕ ਪੁਲਸ ਦਾ ਸਹਿਯੋਗ ਵੀ ਵਾਹਨਾਂ ਤੋਂ ਫੈਲਣ ਵਾਲੇ ਪ੍ਰਦੂਸ਼ਣ ਬਾਰੇ ਜਾਗਰੂਕ ਕਰਨ ਲਈ ਲਿਆ ਜਾਵੇਗਾ। ਹਵਾ ਸਾਡੀ ਸੱਭ ਤੋਂ ਪਹਿਲੀ ਜ਼ਰੂਰਤ ਹੈ ਜ਼ਿੰਦਾ ਰਹਿਣ ਲਈ। ਜੇ ਇਸ ਨੂੰ ਅਸੀਂ ਸਾਫ ਨਾ ਰੱਖ ਸਕੇ ਤਾਂ ਸਾਡੇ ਜੀਵਨ ਦੇ ਅਸਤਿਤਵ ਤੇ ਹੀ ਖ਼ਤਰਾ ਪੈਦਾ ਹੋ ਜਾਵੇਗਾ। ਇਸ ਲਈ ਸਾਡੀ ਸੱਭ ਦੀ ਜਿੰਮੇਵਾਰੀ ਹੈ ਕਿ ਹਰ ਇਕ ਹਵਾ ਨੂੰ ਸਾਫ ਤੇ ਸ਼ੁੱਧ ਰੱਖਣ ਵਿਚ ਸਹਿਯੋਗ ਕਰੇ ਤੇ ਲੋਕਾਂ ਨੂੰ ਜਾਗਰੂਕ ਕਰੇ। ਇਸ ਮੌਕੇ ਤੇ ਸ਼੍ਰੀਮਤੀ ਹਰਿੰਦਰ ਪਾਲ ਕੌਰ ਫਾਰਮੇਸੀ ਅਫ਼ਸਰ, ਸੋਹਲ ਪ੍ਰੀਤ ਕੌਰ ਸੀ ਐਚ ਓ, ਸੀਨਾ ਏ ਏਨ ਏਮ ਆਸ਼ਾ ਵਰਕਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
*ਪੰਜਾਬ ਜਲਾਲਾਬਾਦ ਤੋਂ ਬਲਜੀਤ ਸਿੰਘ ਮੱਲ੍ਹੀ ਦੀ ਰਿਪੋਰਟ*
रिपोर्ट- बलजीत सिंह मल्ली जलालाबाद जिला फाजिल्का पंजाब