ਆਰ ਡੀ ਖੋਸਲਾ ਸਕੂਲ ਤੇ ਲਾਰੇਂਸ ਇੰਟਰਨੈਸ਼ਨਲ ਸਕੂਲ ਬਟਾਲਾ ਅਤੇ ਫਿਟਨੈੱਸ ਸਟੂਡੀਓ ਜਿੰਮ ਹਰਚੋਵਾਲ ਵਿਖੇ ਵੀ ਹੋਣਗੇ ਮੁਕਾਬਲੇ


ਕੱਲ੍ਹ 15 ਸਤੰਬਰ ਤੋਂ ਸ਼ੁਰੂ ਹੋਣਗੇ ਜ਼ਿਲ੍ਹਾ ਪੱਧਰੀ ਮੁਕਾਬਲੇ - ਡਿਪਟੀ ਕਮਿਸ਼ਨਰ ਗੁਰਦਾਸਪੁਰ, ਆਰ.ਡੀ.ਖੋਸਲਾ ਸਕੂਲ ਤੇ ਲਾਰੇਂਸ ਇੰਟਰਨੈਸ਼ਨਲ ਸਕੂਲ ਬਟਾਲਾ ਅਤੇ ਫਿਟਨੈੱਸ ਸਟੂਡੀਓ ਜਿੰਮ ਹਰਚੋਵਾਲ ਵਿਖੇ ਵੀ ਹੋਣਗੇ ਮੁਕਾਬਲੇ
ਬਟਾਲਾ:- ਡਿਪਟੀ ਕਮਿਸ਼ਨਰ, ਜਨਾਬ ਮੁਹੰਮਦ ਇਸ਼ਫ਼ਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਬਲਾਕ ਪੱਧਰ ਦੇ ਮੁਕਾਬਲਿਆਂ ਤੋਂ ਬਾਅਦ ਹੁਣ 15 ਤੋਂ 22 ਸਤੰਬਰ ਤੱਕ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਜਾਣਗੇ, ਜਿਸ ਸਬੰਧੀ ਸਬੰਧਤ ਵਿਭਾਗਾਂ ਵਲੋਂ ਤਿਆਰੀਆਂ ਕਰ ਲਈਆਂ ਗਈਆਂ ਹਨ।
ਡਿਪਟੀ ਕਮਿਸ਼ਨਰ, ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ 15 ਸਤੰਬਰ ਨੂੰ ਗੁਰਦਾਸਪੁਰ ਦੇ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਸਪੋਰਟਸ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਖੇਡਾਂ ਦੀ ਸ਼ੁਰੂਆਤ ਹੋਵੇਗੀ। ਇਸ ਤੋਂ ਇਲਾਵਾ ਐੱਸ.ਐੱਸ.ਐੱਮ. ਕਾਲਜ ਦੀਨਾਨਗਰ, ਬਾਬਾ ਅਜੇ ਸਿੰਘ ਕਾਲਜ ਗੁਰਦਾਸਨੰਗਲ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਤਿੱਬੜ, ਆਰ.ਡੀ. ਖੋਸਲਾ ਸਕੂਲ ਬਟਾਲਾ, ਲਾਰੇਂਸ ਇੰਟਰਨੈਸ਼ਨਲ ਸਕੂਲ ਬਟਾਲਾ, ਜ਼ਿਮਨੇਜੀਅਮ ਹਾਲ ਗੁਰਦਾਸਪੁਰ, ਫਿਟਨੈੱਸ ਸਟੂਡੀਓ ਜਿੰਮ ਹਰਚੋਵਾਲ, ਗੁਰੂ ਨਾਨਕ ਕਾਲਜ ਕਾਲਾ ਅਫ਼ਗਾਨਾ ਅਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੇ ਗੁਰਦਾਸਪੁਰ ਵਿਖੇ ਵੀ ਵੱਖ-ਵੱਖ ਖੇਡਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਹੋਣਗੇ।
ਇਸ ਮੌਕੇ ਐਸ.ਡੀ.ਐਮ ਬਟਾਲਾ, ਸ੍ਰੀਮਤੀ ਸ਼ਾਇਰੀ ਭੰਡਾਰੀ ਨੇ ਦੱਸਿਆ ਕਿ ਆਰ.ਡੀ. ਖੋਸਲਾ ਸਕੂਲ ਬਟਾਲਾ ਵਿਖੇ 17 ਤੋਂ 19 ਸਤੰਬਰ ਨੂੰ ਟੇਬਲ ਟੈਨਿਸ ਦੇ ਮੁਕਾਬਲੇ ਹੋਣਗੇ। ਇਹ ਮੁਕਾਬਲੇ ਅੰਡਰ 14, 17, 21 ਸਾਲ ਅਤੇ ਅੰਡਰ 21-40 ਸਾਲ, ਅੰਡਰ 41-50 ਅਤੇ 50 ਸਾਲ ਤੋਂ ਵੱੱਧ ਉਮਰ ਵਾਲਿਆਂ ਦੇ ਵਿਚਕਾਰ ਹੋਣਗੇ। ਇਸੇ ਤਰਾਂ ਲਾਰੇਂਸ ਇੰਟਰਨੈਸ਼ਨਲ ਸਕੂਲ ਬਟਾਲਾ ਵਿਖੇ 18 ਤੇ 19 ਸਤੰਬਰ ਨੂੰ ਰੋਲਰ ਸਕੇਟਿੰਗ ਮੁਕਾਬਲੇ ਹੋਣਗੇ। ਇਹ ਮੁਕਾਬਲੇ ਅੰਡਰ 14, 17, 21 ਸਾਲ ਅਤੇ ਅੰਡਰ 21-40 ਸਾਲ ਵਿਚਕਾਰ ਹੋਣਗੇ।
ਉਨਾਂ ਨੇ ਅੱਗੇ ਦੱਸਿਆ ਕਿ ਫਿਟਨੈੱਸ ਸਟੂਡੀਓ ਜਿੰਮ ਹਰਚੋਵਾਲ ਵਿਖੇ 18 ਤੇ 19 ਸਤੰਬਰ ਨੂੰ ਵੇਟ ਲਿਫਟਿੰਗ ਤੇ ਪਾਵਰ ਲਿਫਟਿੰਗ ਦੇ ਮੁਕਾਬਲੇ ਹੋਣਗੇ। ਇਹ ਮੁਕਾਬਲੇ ਅੰਡਰ 14, 17, 21 ਸਾਲ ਅਤੇ ਅੰਡਰ 21-40 ਸਾਲ ਵਿਚਕਾਰ ਹੋਣਗੇ। ਇਸੇ ਤਰਾਂ ਗੁਰੂ ਨਾਨਕ ਕਾਲਜ ਕਾਲਾ ਅਫਗਾਨਾ ਵਿਖੇ 19 ਤੋ 22 ਸਤੰਬਰ ਨੂੰ ਫੁੱਟਬਾਲ ਦੇ ਮੁਕਾਬਲੇ ਅੰਡਰ ਸਾਲ 14, 17, 21 ਅਤੇ ਅੰਡਰ 21-40 ਸਾਲ ਵਿਚਕਾਰ ਹੋਣਗੇ।
रिपोर्ट- जसविन्दर बेदी..गुरुदासपुर, बटाला.. पंजाब