ਹਲਕਾ ਦੱਖਣੀ ਵਿੱਚ ਨਹੀਂ ਰੁੱਕਣਗੇ ਵਿਕਾਸ ਕਾਰਜਾਂ ਦੇ ਕੰਮ ਮੁਨੀਸ਼ ਕੁਮਾਰ ਟਿੰਕੂ


ਹਲਕਾ ਦੱਖਣੀ ਵਿੱਚ ਨਹੀਂ ਰੁੱਕਣਗੇ ਵਿਕਾਸ ਕਾਰਜਾਂ ਦੇ ਕੰਮ ਮੁਨੀਸ਼ ਕੁਮਾਰ ਟਿੰਕੂ
ਲੁਧਿਆਣਾ:- ਹਲਕਾ ਦੱਖਣੀ ਦੇ ਅਧੀਨ ਪੈਂਦੇ ਵਾਰਡ ਨੰਬਰ 35 ਗਲੀ ਨੰਬਰ 16 ਮੋਹਲਾ ਗੋਬਿੰਦਸਰ ਸਿਮਲਾਪੁਰੀ ਵਿਚ ਹਲ੍ਕਾ ਦੱਖਣੀ ਦੇ ਬਲਾਕ ਪ੍ਰਧਾਨ ਮੁਨੀਸ਼ ਕੁਮਾਰ ਟਿੰਕੂ ਦੀ ਅਗਵਾਈ ਵਿੱਚ ਇਕ ਹੰਗਾਮੀ ਮੀਟਿੰਗ ਰੱਖੀ ਗਈ । ਜਿਸ ਵਿੱਚ ਵਾਰਡ ਵਾਸੀਆਂ ਨੂੰ ਗਲੀਆਂ ਸੜਕਾਂ ਤੇ ਵਿਚਾਰ ਵਟਾਂਦਰਾ ਕਰਦੇ ਹੋਏ ਗੱਲਬਾਤ ਕੀਤੀ। ਚਰਨਜੀਤ ਸਿੰਘ ਨੇ ਸਟੇਜ ਸੈਕਟਰੀ ਦੀ ਸੇਵਾ ਨਿਭਾਉਂਦੇ ਹੋਏ । ਬਲਾਕ ਪ੍ਰਧਾਨ ਮੁਨੀਸ਼ ਕੁਮਾਰ ਟਿੰਕੂ ਨੇ ਕਿਹਾ ਕਿ ਹਲਕਾ ਦੱਖਣੀ ਦੇ ਵਿਧਾਇਕ ਬੀਬੀ ਰਜਿੰਦਰ ਪਾਲ ਕੌਰ ਛੀਨਾ ਦੇ ਕੀਤੇ ਹੋਏ ਵਿਕਾਸ ਕਾਰਜਾਂ ਤੇ ਚਾਨਣਾ ਪਾਉਣ ਉਪਰੰਤ ਮੁਨੀਸ਼ ਕੁਮਾਰ ਟਿੰਕੂ ਨੇ ਬੋਲਦੇ ਹੋਏ ਦੱਸਿਆ ਕਿ ਵਾਰਡ ਵਿਚ ਗਲੀਆਂ ਸਡ਼ਕਾਂ ਤੇਜ਼ੀ ਨਾਲ ਹੋ ਰਿਹਾ ਹੈ । ਇਨ੍ਹਾਂ ਗਲੀਆਂ ਨੂੰ ਬਣਵਾ ਕੇ ਜਲਦ ਹੀ ਇਲਾਕਾ ਵਾਸੀਆਂ ਨੂੰ ਸਮਰਪਿਤ ਕੀਤੀਆਂ ਜਾਣਗੀਆਂ ਅਤੇ ਵਿਕਾਸ ਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਮੱਠ ਨਹੀਂ ਕੀਤੀ ਜਾਵੇਗੀ । ਇਸ ਮੌਕੇ ਚਰਨਜੀਤ ਸਿੰਘ, ਬਲਬੀਰ ਸਿੰਘ, ਹਰਦੇਵ ਸਿੰਘ ਪਨੇਸਰ,ਲਵਦੀਪ ਸਿੰਘ,ਪਾਵਨ ਮਿੱਤਲ,ਗੋਰਵ ਮਿੱਤਲ,ਰਾਜਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ ।
*ਲੁਧਿਆਣਾ ਤੋਂ ਮਨਦੀਪ ਸਿੰਘ ਦੁੱਗਲ*
रिपोर्ट- मनदीप सिंह दुग्गल. जिला संवाददाता लोधियाना पंजाब