•   Monday, 25 Nov, 2024
Farmers who came to give SDM demand letter in Jalalabad the SDM chair is vacant

ਜਲਾਲਾਬਾਦ ਚ ਐਸ ਡੀ ਐਮ ਮੰਗ ਪੱਤਰ ਦੇਣ ਲਈ ਆਏ ਕਿਸਾਨਾਂ ਨੂੰ ਐਸ ਡੀ ਐਮ ਦੀ ਕੁਰਸੀ ਖਾਲੀ ਹੋਣ ਜਾਣਾ ਬੇਰੰਗ ਵਾਪਸ

Generic placeholder image
  Varanasi ki aawaz

ਜਲਾਲਾਬਾਦ ’ਚ ਐਸ.ਡੀ.ਐਮ ਮੰਗ ਪੱਤਰ ਦੇਣ ਲਈ ਆਏ ਕਿਸਾਨਾਂ ਨੂੰ ਐਸ.ਡੀ.ਐਮ ਦੀ ਕੁਰਸੀ ਖਾਲੀ ਹੋਣ ਜਾਣਾ ਬੇਰੰਗ ਵਾਪਸ

ਜਲਾਲਾਬਾਦ  ਅੱਜ ਜਿਥੇ ਕਿ ਕਿਸਾਨਾਂ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਅੱਜ ਹਲਕਾ ਵਿਧਾਇਕਾਂ ਦੇ ਘਰਾਂ ਦੇ ਅੱਗੇ ਰੋਸ ਧਰਨੇ ਦੇਣ ਤੋਂ ਬਾਅਦ ਆਪਣੀਆਂ ਹੱਕੀ ਮੰਗਾਂ ਵਿਧਾਇਕਾਂ ਤੱਕ ਸਰਕਾਰ ਨੂੰ ਪਹੁੰਚਾਉਣ ਲਈ ਮੰਗ ਪੱਤਰ ਵੀ ਸੌਪੇ ਗਏ ਹਨ। ਇਸ ਤਰਾਂ ਹੀ ਅੱਜ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਮੀਤ ਪ੍ਰਧਾਨ ਜ਼ਿਲਾਂ ਫ਼ਾਜ਼ਿਲਕਾ ਗੁਰਮੀਤ ਸਿੰਘ ਸੈਕੜੇ ਕਿਸਾਨਾਂ ਦੇ ਨਾਲ ਐਸ.ਡੀ.ਐਮ ਜਲਾਲਾਬਾਦ ਨੂੰ ਮੰਗਾਂ ਸਬੰਧੀ ਜਾਣੂ ਕਰਵਾਉਣ ਲਈ ਪੁੱਜੇ ਸਨ ਪਰ ਐਸ.ਡੀ.ਐਮ ਸਾਹਿਬ ਦੀ ਕੁਰਸੀ ਖਾਲੀ ਹੋਣ ਕਾਰਨ ਉਨਾਂ ਨੂੰ ਆਪਣੀਆਂ ਮੁਸ਼ਕਲਾਂ ਦੱਸੇ ਬਗੈਰ ਹੀ ਬੇਰੰਗ ਵਾਪਸ ਪਰਤਣਾ ਪਿਆ। ਉਨਾਂ ਕਿਹਾ ਕਿ ਪਿਛਲੇ ਕਈ ਮਹੀਨੀਆਂ ਤੋਂ ਕਿਸਾਨ ਹਲਕਾ ਪਟਵਾਰੀਆਂ ਦੇ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ ਅਤੇ ਜਿਹੜੇ ਕਿ ਪਟਵਾਰੀ ਪਟਵਾਰ ਸਰਕਲ ਸੰਭਾਲ ਰਹੇ ਉਹ ਵੀ ਕਿਸਾਨਾਂ ਦੇ ਕੰਮ ਨਹੀ ਕਰ ਰਹੇ ਹਨ ਅਤੇ ਜਿਸ ਦੇ ਕਾਰਨ ਕਿਸਾਨਾਂ ਨੂੰ ਸਮੱਸਿਆਵਾਂ ਦੇ ਨਾਲ ਜੂਝਣਾ ਪੈ ਰਿਹਾ ਹੈ।

रिपोर्ट- बलजीत सिंह मल्ली जलालाबाद जिला फाजिल्का पंजाब
Comment As:

Comment (0)