•   Saturday, 05 Apr, 2025
Ferozepur District Bureau of Employment Generation Skill Development and Training and Punjab Skill D

ਫਿਰੋਜ਼ਪੁਰ ਜ਼ਿਲ੍ਹਾ ਬਿਊਰੋ ਆਫ ਰੋਜਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਫਿਰੋਜ਼ਪੁਰ ਵੱਲੋਂ ਜ਼ਿਲ੍ਹਾ ਪੱਧਰੀ ਨੌਕਰੀ ਮੇਲੇ ਵਿੱਚ ਹੁਨਰ ਹਾਸਲ ਕਰਨ ਵਾਲੀਆਂ 22 ਲੜਕੀਆਂ ਨੂੰ ਮਾਣਯੋਗ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਫਿਰੋਜ਼ਪੁਰ ਵੱਲੋਂ ਸ਼ਾਹੀ ਐਕਸਪੋਰਟਸ ਬੰਗਲੌਰ ਵਿਖੇ ਨੌਕਰੀ 'ਤੇ ਭੇਜ

Generic placeholder image
  Varanasi ki aawaz

ਫਿਰੋਜ਼ਪੁਰ ਜ਼ਿਲ੍ਹਾ ਬਿਊਰੋ ਆਫ ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਫਿਰੋਜ਼ਪੁਰ ਵੱਲੋਂ ਜ਼ਿਲ੍ਹਾ ਪੱਧਰੀ ਨੌਕਰੀ ਮੇਲੇ ਵਿੱਚ ਹੁਨਰ ਹਾਸਲ ਕਰਨ ਵਾਲੀਆਂ 22 ਲੜਕੀਆਂ ਨੂੰ ਮਾਣਯੋਗ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਫਿਰੋਜ਼ਪੁਰ ਵੱਲੋਂ ਸ਼ਾਹੀ ਐਕਸਪੋਰਟਸ ਬੰਗਲੌਰ ਵਿਖੇ ਨੌਕਰੀ 'ਤੇ ਭੇਜਿਆ ਗਿਆ। 


ਵਧੀਕ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਬੱਚਿਆਂ ਦਾ ਮੂੰਹ ਮਿੱਠਾ ਕਰਵਾ ਕੇ ਉਹਨਾਂ ਦੇ ਉਜਵੱਲ ਭਵਿੱਖ ਦੀ ਕਾਮਨਾ ਕੀਤੀ ਅਤੇ ਹੌਸਲਾ ਅਫਜਾਈ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ।

           ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਉਹਨਾਂ ਨੇ ਦੱਸਿਆ ਕਿ 3 ਮਹੀਨੇ ਦੀ ਹੁਨਰ ਵਿਕਾਸ ਸਿਖਲਾਈ ਪੂਰੀ ਕਰਨ ਤੋਂ ਬਾਅਦ ਇਨ੍ਹਾਂ ਲੜਕੀਆਂ ਨੂੰ ਸ਼ਾਹੀ ਐਕਸਪੋਰਟ ਕੰਪਨੀ ਵਿੱਚ ਨੌਕਰੀ ਮਿਲ ਗਈ ਹੈ। 

ਇਸ ਮੌਕੇ ਸ਼੍ਰੀ ਸਰਬਜੀਤ ਸਿੰਘ ਮਿਸ਼ਨ ਮੈਨੇਜਰ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਸ਼੍ਰੀ ਗੁਰਜੰਟ ਸਿੰਘ ਪਲੇਸਮੈਂਟ ਅਫਸਰ, ਡੀ.ਬੀ.ਈ.ਈ. ਫਿਰੋਜਪੁਰ ਆਦਿ ਹਾਜ਼ਰ ਸਨ।   

      

*ਫਿਰੋਜ਼ਪੁਰ ਤੋਂ ਪੱਤਰਕਾਰ ਸੁਖਚੈਨ ਸਿੰਘ ਦੀ ਰਿਪੋਰਟ*

रिपोर्ट- सुखचैन सिंह...फिरोजपुर.. पंजाब
Comment As:

Comment (0)