ਸ਼ਾਸਤਰੀ ਨਗਰ ਵਿਚ ਦਿਨ ਦਿਹਾੜੇ ਲੁੱਟ ਕਰਨ ਵਾਲੇ ਨੌਜ਼ਵਾਨ ਨੂੰ 24 ਘੰਟੇ ਵਿਚ ਪੁਲਿਸ ਨੇ ਕੀਤਾ ਕਾਬੂ


ਸ਼ਾਸਤਰੀ ਨਗਰ ਵਿਚ ਦਿਨ ਦਿਹਾੜੇ ਲੁੱਟ ਕਰਨ ਵਾਲੇ ਨੌਜ਼ਵਾਨ ਨੂੰ 24 ਘੰਟੇ ਵਿਚ ਪੁਲਿਸ ਨੇ ਕੀਤਾ ਕਾਬੂ
)-- ਜਗਰਾਓ ਦੇ ਮੁਹੱਲਾ ਸ਼ਾਸਤਰੀ ਨਗਰ ਵਿਚ ਦਿਨ ਦਿਹਾੜੇ ਇਕ ਘਰ ਵਿਚ ਵੜ ਕੇ ਦੋ ਔਰਤਾਂ ਕੋਲੋਂ ਚਾਰ ਸੋਨੇ ਦੀਆਂ ਚੂੜੀਆਂ ਪਿਸਤੌਲ ਦੀ ਨੋਕ ਤੇ ਲੁੱਟਣ ਵਾਲੇ ਨੌਜ਼ਵਾਨ ਨੂੰ ਥਾਣਾ ਸਦਰ ਪੁਲਿਸ ਨੇ 24 ਘੰਟੇ ਵਿਚ ਹੀ ਕਾਬੂ ਕਰ ਲਿਆ ਹੈ। ਇਸ ਬਾਰੇ ਪੂਰੀ ਜਾਣਕਾਰੀ ਦਿੰਦੇ ਥਾਣਾ ਸਦਰ ਦੇ SHO ਹਰਪ੍ਰੀਤ ਸਿੰਘ ਤੇ DSP ਜਗਰਾਓ ਸਤਿੰਦਰ ਪਾਲ ਸਿੰਘ ਵਿਰਕ ਨੇ ਦੱਸਿਆ ਕਿ ਕਾਬੂ ਕੀਤੇ ਗਏ ਨੌਜ਼ਵਾਨ ਦੀ ਪਹਿਚਾਣ ਗੌਰਵ ਕੁਮਾਰ ਗੱਗੂ ਜੋਂ ਕਿ ਜਗਰਾਓ ਦਾ ਹੀ ਰਹਿਣ ਵਾਲਾ ਹੈ ਤੇ ਇਹ ਕਬਾੜ ਦੀ ਫੇਰੀ ਲਾਉਂਦਾ ਹੈ। ਇਸਦੇ ਨਾਲ ਹੀ ਇਸਨੂੰ ਨਸ਼ਾ ਕਰਨ ਦੀ ਵੀ ਆਦਤ ਹੈ ਤੇ ਨਸ਼ੇ ਦੀ ਪੂਰਤੀ ਕਰਨ ਲਈ ਹੀ ਇਸਨੇ ਇਹ ਲੁੱਟ ਦੀ ਵਾਰਦਾਤ ਨਕਲੀ ਪਿਸਤੌਲ,ਜੋਂ ਕਿ ਅਸਲ ਵਿਚ ਲਾਈਟਰ ਪਿਸਤੌਲ ਹੈ ਤੇ ਇਸਨੂੰ ਇਸਨੇ ਐਮਾਜੋਨ ਤੋ ਖਰੀਦਿਆ ਸੀ ਨਾਲ ਅੰਜਾਮ ਦਿੱਤਾ ਸੀ।
ਓਨਾ ਇਹ ਵੀ ਦਸਿਆ ਕਿ ਇਸਦੇ ਕੋਲੋਂ ਪੁਲਿਸ ਨੇ ਅੱਜ 45 ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਹਨ ਤੇ ਲੁੱਟੀਆਂ ਗਈਆਂ ਚਾਰ ਚੂੜੀਆਂ ਵਿੱਚੋ ਇੱਕ ਚੂੜੀ ਇਸਨੇ ਪੁਲਿਸ ਨੂੰ ਦੇ ਦਿੱਤੀ ਹੈ,ਪਰ ਅਜੇ ਤਿੰਨ ਚੂੜੀਆਂ ਬਰਾਮਦ ਕਰਨੀਆਂ ਬਾਕੀ ਹਨ। ਹੁਣ ਇਸਨੂੰ ਮਾਨਯੋਗ ਕੋਰਟ ਵਿਚ ਪੇਸ਼ ਕਰਕੇ ਇਸਦਾ ਰਿਮਾਂਡ ਲਿਆ ਜਾ ਰਿਹਾ ਹੈ ਤੇ ਰਿਮਾਂਡ ਦੌਰਾਨ ਇਸ ਤੋਂ ਅਗਲੀ ਪੁਛਗਿੱਛ ਕੀਤੀ ਜਾਵੇਗੀ ਤੇ ਲੁੱਟ ਸਮੇਂ ਇਸਦੇ ਕੋਲ ਜੋਂ ਐਕਟਿਵਾ ਸੀ,ਉਸਦਾ ਵੀ ਪਤਾ ਲਗਾਇਆ ਜਾਵੇਗਾ ਕਿ ਉਹ ਐਕਟਿਵਾ ਕਿੱਥੇ ਹੈ।
ਬਾਈਟ -- DSP ਜਗਰਾਓਂ ਸਤਿੰਦਰ ਪਾਲ ਸਿੰਘ ਵਿਰਕ
ਜਗਰਾਓਂ ਤੋਂ ਮਨਦੀਪ ਸਿੰਘ ਦੁੱਗਲ ਰਿਪੋਰਟ
