ਪੱਤਰਕਾਰੀ ਦੀ ਆੜ ਵਿੱਚ ਮਾਸਟਰ ਨਾਲ ਕੁੱਟਮਾਰ ਕਰਨ ਵਾਲੇ ਪੱਤਰਕਾਰ ਅਤੇ ਮਹਿਲਾਂ ਸਰਪੰਚ ਤੇ ਹੋਇਆ ਮਾਮਲਾ ਦਰਜ ਖਬਰ ਦਾ ਹੋਇਆ ਵੱਡਾ ਅਸਰ ਮਾਮਲਾ ਸਕੂਲ ਦੀ ਗ੍ਰਾਟ ਦਾ ਮਾਸਟਰ ਨੇ ਲਗਾਏ ਸੀ ਕੁੱਟਮਾਰ ਕਰਨ ਦੇ ਆਰੋਪ

ਪੱਤਰਕਾਰੀ ਦੀ ਆੜ ਵਿੱਚ ਮਾਸਟਰ ਨਾਲ ਕੁੱਟਮਾਰ ਕਰਨ ਵਾਲੇ ਪੱਤਰਕਾਰ ਅਤੇ ਮਹਿਲਾਂ ਸਰਪੰਚ ਤੇ ਹੋਇਆ ਮਾਮਲਾ ਦਰਜ ਖਬਰ ਦਾ ਹੋਇਆ ਵੱਡਾ ਅਸਰ ਮਾਮਲਾ ਸਕੂਲ ਦੀ ਗ੍ਰਾਟ ਦਾ ਮਾਸਟਰ ਨੇ ਲਗਾਏ ਸੀ ਕੁੱਟਮਾਰ ਕਰਨ ਦੇ ਆਰੋਪ
ਬੀਤੇ ਦਿਨੀਂ ਫਿਰੋਜ਼ਪੁਰ ਦੇ ਕਸਬਾ ਮਮਦੋਟ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਥੋਂ ਦੇ ਪਿੰਡ ਹੁਸੈਨ ਸਾਹ ਵਾਲਾ ਦੇ ਇੱਕ ਪ੍ਰਾਇਮਰੀ ਸਕੂਲ ਦੇ ਮਾਸਟਰ ਨੇ ਆਰੋਪ ਲਗਾਏ ਸਨ।
ਕਿ ਪੱਤਰਕਾਰ ਜਸਵੰਤ ਸਿੰਘ ਅਤੇ ਉਸਦੀ ਭਰਜਾਈ ਮਹਿਲਾ ਸਰਪੰਚ ਨੇ ਡਿਊਟੀ ਦੌਰਾਨ ਸਕੂਲ ਵਿੱਚ ਆਕੇ ਗ੍ਰਾਟ ਨੂੰ ਲੈਕੇ ਉਸ ਨਾਲ ਕੁੱਟਮਾਰ ਕੀਤੀ ਸੀ ਜਿਸ ਦੀ ਇੱਕ ਸੀਸੀਟੀਵੀ ਵੀ ਸਾਹ2ਮਣੇ ਆਈ ਸੀ ਜਿਸ ਵਿੱਚ ਸਾਫ ਦੇਖਿਆ ਗਿਆ ਸੀ ਕਿ ਪੱਤਰਕਾਰ ਜਸਵੰਤ ਸਿੰਘ ਅਤੇ ਮਹਿਲਾ ਸਰਪੰਚ ਉਸ ਨਾਲ ਝਗੜਾ ਕਰ ਰਹੇ ਹਨ।
ਇਹ ਮਾਮਲਾ ਮੀਡੀਆ ਵਿੱਚ ਆਉਣ ਤੇ ਪੁਲਿਸ ਵੱਲੋਂ ਪੱਤਰਕਾਰ ਜਸਵੰਤ ਸਿੰਘ ਅਤੇ ਮਹਿਲਾ ਸਰਪੰਚ ਹਰਭਜਨ ਕੌਰ ਤੇ ਸਰਕਾਰੀ ਡਿਊਟੀ ਵਿੱਚ ਵਿਘਨ ਅਤੇ ਮਾਸਟਰ ਦੀ ਕੁੱਟਮਾਰ ਕਰਨ ਨੂੰ ਲੈਕੇ ਮਾਮਲਾ ਦਰਜ ਕੀਤਾ ਗਿਆ ਹੈ।
ਫਿਰੋਜ਼ਪੁਰ ਤੋਂ ਪੱਤਰਕਾਰ ਸੁਖਚੈਨ ਸਿੰਘ ਦੀ ਰਿਪੋਰਟ