ਪਿਛਲੇ ਦਿਨਾਂ ਦੇ ਵਿਚ ਸ਼ਹੀਦ ਊਧਮ ਸਿੰਘ ਕਾਲਜ ਮੋਹਨ ਕੇ ਹਿਠਾੜ ਵਿਖੇ ਕਾਮਰਸ ਡਿਪਾਰਟਮੈਂਟ ਨੂੰ ਪੜ੍ਹਾਉਂਦੇ ਪ੍ਰੋ ਮੁਹੰਮਦ ਸਾਜ਼ਿਦ ਵੱਲੋਂ ਅਮੀਰ ਖਾਸ ਥਾਣੇ 'ਚ ਦਰਜ਼ ਕਰਵਾਈ ਗਈ ਐਫ


ਪਿਛਲੇ ਦਿਨਾਂ ਦੇ ਵਿਚ ਸ਼ਹੀਦ ਊਧਮ ਸਿੰਘ ਕਾਲਜ ਮੋਹਨ ਕੇ ਹਿਠਾੜ ਵਿਖੇ ਕਾਮਰਸ ਡਿਪਾਰਟਮੈਂਟ ਨੂੰ ਪੜ੍ਹਾਉਂਦੇ ਪ੍ਰੋ. ਮੁਹੰਮਦ ਸਾਜ਼ਿਦ ਵੱਲੋਂ ਅਮੀਰ ਖਾਸ ਥਾਣੇ 'ਚ ਦਰਜ਼ ਕਰਵਾਈ ਗਈ ਐਫ.ਆਈ
ਆਰ. ਨੰਬਰ 73 ਵਿੱਚ ਨਾਮ ਦਰਜ ਹਨ,ਉਹ ਝੂਠੇ ਅਤੇ ਬੇਬੁਨਿਆਦ ਹਨ। ਝੂਠੇ ਦਰਜ ਕਰਵਾਏ ਗਏ ਨਾਮ ਕਢਵਾਉਣ, ਬਿਨਾਂ ਜਾਂਚ-ਪੜਤਾਲ ਕੀਤੇ ਕਿਸੇ ਨੂੰ ਵੀ ਟਾਰਗਿਟ ਨਾ ਕਰਨ ਅਤੇ ਜਾਂਚ ਪੜਤਾਲ ਕਰਕੇ ਅਸਲ ਦੋਸ਼ੀਆਂ ਤੱਕ ਪਹੁੰਚਣ ਸਬੰਧੀ ਵੱਖ-ਵਖ ਜਥੇਬੰਦੀਆਂ ਦਾ ਬਤੌਰ ਡੈਪੂਟੇਸ਼ਨ ਐਸ.ਐਸ.ਪੀ. ਫਾਜ਼ਿਲਕਾ ਨੂੰ ਮਿਲਣ ਦਾ ਤਹਿ ਕੀਤਾ ਗਿਆ। ਅੱਜ ਐਸ. ਐਸ.ਪੀ. ਦੇ ਨਾ ਮਿਲਣ ਦੀ ਸੂਰਤ ਵਿੱਚ ਐਸ.ਪੀ. (ਐਚ) ਨੂੰ ਮਿਲਿਆ ਗਿਆ। ਡੈਪੂਟੇਸ਼ਨ ਵਿੱਚ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸੂਬਾਈ ਆਗੂ ਗੁਰਵਿੰਦਰ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧੀਰਜ ਕੁਮਾਰ, ਕਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲਾ ਪ੍ਰਧਾਨ ਰਾਕੇਸ਼ ਲਾਧੂਕਾ, ਕੁੱਲ ਹਿੰਦ ਕਿਸਾਨ ਸਭਾ ਦੇ ਭਗਵਾਨ ਸਿੰਘ ਬਹਾਦਰਕੇ, ਡੀ.ਟੀ.ਐਫ. ਦੇ ਗੁਰਵਿੰਦਰ ਸਿੰਘ,ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ ਅਤੇ ਹੋਰ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਸਨ। ਐਸ.ਪੀ. (ਐਚ) ਨੇ ਪੂਰਨ ਵਿਸ਼ਵਾਸ਼ ਦੁਆਇਆ ਕਿ ਜੋ ਐਫ.ਆਈ.ਆਰ. ਵਿੱਚ ਨਾਮ ਦਰਜ ਹਨ, ਉਸ ਦੀ ਛਾਣਬੀਣ ਕੀਤੀ ਜਾਵੇਗੀ, ਬਿਨਾਂ ਜਾਂਚ-ਪੜਤਾਲ ਕਿਸੇ ਨੂੰ ਵੀ ਟਾਰਗਟ ਨਹੀਂ ਕੀਤਾ ਜਾਵੇਗਾ, ਜਾਂਚ-ਪੜਤਾਲ ਚੱਲਣ ਤੱਕ ਕਿਸੇ ਨੂੰ ਵੀ ਗ੍ਰਿਫਤਾਰ ਅਤੇ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਦੇ ਵਿਚ ਸ਼ਹੀਦ ਊਧਮ ਸਿੰਘ ਮੋਹਨ ਕੇ ਹਿਠਾੜ ਕਾਲਜ ਵਿਖੇ ਪੜਾਉਂਦੇ ਪ੍ਰੋ. ਮਹੁੰਮਦ ਸ਼ਾਜਿਦ ਦੀ ਕਾਲਜ ਤੋਂ ਵਾਪਸ ਆਉਂਦਿਆਂ ਦੀ ਟੋਲ ਪਲਾਜ਼ਾ ਤੋਂ ਅੱਗੇ ਲੰਘਦਿਆਂ ਦੀ ਅਣਪਛਾਤਿਆਂ ਵੱਲੋਂ ਕੁੱਟਮਾਰ ਕਰ ਦਿੱਤੀ ਗਈ ਸੀ। ਪ੍ਰੋਫੈਸਰ ਸਾਹਿਬ ਨੇ ਐਫ.ਆਈ. ਆਰ. ਵਿੱਚ ਸੰਜੀਵ ਕੁਮਾਰ ਅਤੇ ਲੜਕੀ ਮੁਸਕਾਣ ਦਾ ਨਾਮ ਦਰਜ ਕਰਵਾ ਦਿੱਤਾ, ਜੋ ਕਿ ਝੂਠਾ ਅਤੇ ਬੇਬੁਨਿਆਦ ਹੈ। ਜ਼ਿਕਰਯੋਗ ਹੈ ਕਿ ਉਸ ਦਿਨ ਲੜਕੀ ਸੇਠੀ ਹਸਪਤਾਲ ਫਿਰੋਜ਼ਪੁਰ ਵਿਖੇ ਇਲਾਜ ਕਰਵਾਉਣ ਲਈ ਗਈ ਹੋਈ ਸੀ ਅਤੇ ਲੜਕਾ ਜਿਸ ਦੁਕਾਨ ਦੇ ਉੱਪਰ ਕੰਮ ਤੇ ਲਗਾ ਹੈ ਉਹ ਓਥੇ (ਦੁਕਾਨ) ਹਾਜਰ ਸੀ। ਆਗੂਆਂ ਨੇ ਕਿਹਾ ਕਿ ਪ੍ਰੋਫੈਸਰ ਮੁਹੰਮਦ ਸਾਜ਼ਿਦ ਦੀ ਹੋਈ ਕੁੱਟਮਾਰ ਦੀ ਆੜ ਵਿਚ ਪ੍ਰਸ਼ਾਸਨ ਵੱਲੋਂ ਸ਼ਹੀਦ ਊਧਮ ਸਿੰਘ ਕਾਲਜ ਮੋਹਨ ਕੇ ਹਿਠਾੜ ਵਿਖੇ ਦਹਿਸ਼ਤ ਵਾਲਾ ਮਹੌਲ ਨਾ ਬਣਾਇਆ ਜਾਵੇ। ਜੇਕਰ ਪ੍ਰਸ਼ਾਸਨ ਮੋਹਨ ਕੇ ਹਿਠਾੜ ਕਾਲਜ ਵਿਚ ਦਹਿਸ਼ਤ ਵਾਲਾ ਮਾਹੌਲ ਸਿਰਜਣ ਤੋਂ ਬਾਜ ਨਾ ਆਇਆ ਤਾਂ ਜੱਥੇਬੰਦੀਆਂ ਇਸ ਖਿਲਾਫ ਤਿੱਖਾ ਐਕਸ਼ਨ ਲੈਣ ਨੂੰ ਮਜ਼ਬੂਰ ਹੋਣਗੀਆਂ।
ਪੰਜਾਬ ਜਲਾਲਾਬਾਦ ਫਾਜ਼ਿਲਕਾ ਤੋਂ ਬਲਜੀਤ ਸਿੰਘ ਮੱਲ੍ਹੀ ਦੀ ਰਿਪੋਰਟ
रिपोर्ट- बलजीत सिंह मल्ली जलालाबाद जिला फाजिल्का पंजाब