ਕਪਿਲ ਗੂੰਬਰ ਬਣੇ ਰਾਈਸ ਮਿੱਲਰ ਐਸੋਸੀਏਸ਼ਨ ਜਲਾਲਾਬਾਦ ਦੇ ਪ੍ਰਧਾਨ ਵਰੁਨ ਛਾਬੜਾ ਸਕੱਤਰ ਸੋਨੂੰ ਧਮੀਜਾ ਕੈਸ਼ੀਅਰ ਅਤੇ ਅਸ਼ੀਸ਼ ਕੁਮਾਰ ਨੂੰ ਬਣਾਇਆ ਗਿਆ ਮੈਂਬਰ ਵਿਧਾਇਕ ਗੋਲਡੀ ਕੰਬੋਜ ਦੀ ਅਗਵਾਈ ਵਿਚ ਹੋਈ ਸ਼ੈਲਰ ਮਿੱਲਰਾਂ ਦੀ ਮੀਟਿੰਗ
ਕਪਿਲ ਗੂੰਬਰ ਬਣੇ ਰਾਈਸ ਮਿੱਲਰ ਐਸੋਸੀਏਸ਼ਨ ਜਲਾਲਾਬਾਦ ਦੇ ਪ੍ਰਧਾਨ ਵਰੁਨ ਛਾਬੜਾ ਸਕੱਤਰ, ਸੋਨੂੰ ਧਮੀਜਾ ਕੈਸ਼ੀਅਰ ਅਤੇ ਅਸ਼ੀਸ਼ ਕੁਮਾਰ ਨੂੰ ਬਣਾਇਆ ਗਿਆ ਮੈਂਬਰ ਵਿਧਾਇਕ ਗੋਲਡੀ ਕੰਬੋਜ ਦੀ ਅਗਵਾਈ ਵਿਚ ਹੋਈ ਸ਼ੈਲਰ ਮਿੱਲਰਾਂ ਦੀ ਮੀਟਿੰਗ
ਜਲਾਲਾਬਾਦ ਅੱਜ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੀ ਅਗਵਾਈ ਵਿਚ ਸਥਾਨਕ ਮਾਰਕੀਟ ਕਮੇਟੀ ਦਫ਼ਤਰ ਵਿਖੇ ਇਲਾਕੇ ਦੇ ਸ਼ੈਲਰ ਮਿੱਲਰਾਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਐੱਸਐੱਸ ਇੰਡਸਟਰੀ ਦੇ ਸੰਚਾਲਕ ਸ੍ਰੀ ਕਪਲ ਗੁੰਬਰ ਜੀ ਨੂੰ ਜਲਾਲਾਬਾਦ ਰਾਈਸ ਮਿੱਲਰ ਐਸੋਸੀਏਸ਼ਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਵਰੁਨ ਛਾਬੜਾ ਨੂੰ ਜਨਰਲ ਸਕੱਤਰ, ਸੋਨੂੰ ਧਮੀਜਾ ਨੂੰ ਕੈਸ਼ੀਅਰ ਅਤੇ ਅਸ਼ੀਸ਼ ਕੁਮਾਰ ਨੂੰ ਮੈਂਬਰ ਵਜੋਂ ਬਾਡੀ ਵਿੱਚ ਸ਼ਾਮਲ ਕੀਤਾ ਗਿਆ। ਇਸ ਤੋਂ ਪਹਿਲਾਂ ਵਿਧਾਇਕ ਨੇ ਸ਼ੈਲਰ ਮਿੱਲਰਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਸਮੱਸਿਆਵਾਂ ਨੂੰ ਸਬੰਧਤ ਮੰਤਰੀ ਤਕ ਤੁਰੰਤ ਪਹੁੰਚਾਇਆ । ਸ਼ੈਲਰ ਮਿੱਲਰਾਂ ਨੂੰ ਸੰਬੋਧਿਤ ਕਰਦੇ ਹੋਏ ਵਿਧਾਇਕ ਗੋਲਡੀ ਕੰਬੋਜ ਨੇ ਕਿਹਾ ਕਿ ਕੋਈ ਵੀ ਕਿਸੇ ਪਾਰਟੀ ਨਾਲ ਜੁੜਿਆ ਹੈ ਇਸ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਪ੍ਰੰਤੂ ਸਾਰੇ ਹੀ ਰਲ ਮਿਲ ਕੇ ਜੇ ਆਪਣੀ ਟਰੇਡ ਨੂੰ ਸੰਭਾਲਣ ਤਾਂ ਇਕ ਵਧੀਆ ਉਪਰਾਲਾ ਹੋਵੇਗਾ ਕਿਉਂਕਿ ਇੱਕਜੁੱਟ ਹੋਣ ਨਾਲ ਹੀ ਤਰੱਕੀ ਮਿਲਦੀ ਹੈ। ੳੁਨ੍ਹਾਂ ਸ਼ੈੱਲਰ ਮਿਲਣ ਵਿਸ਼ਵਾਸ ਦਿਵਾਇਆ ਕਿ ਸ਼ੈਲਰ ਮਿੱਲਰਾਂ ਦੀ ਹਰੇਕ ਸਮੱਸਿਆ ਮੇਰੀ ਨਿੱਜੀ ਸਮੱਸਿਆ ਹੈ ਅਤੇ ਉਸ ਦਾ ਹੱਲ ਕਰਵਾਉਣਾ ਮੇਰਾ ਪਹਿਲਾ ਫ਼ਰਜ਼ ਹੋਵੇਗਾ। ਇਸ ਮੌਕੇ ਵਿਧਾਇਕ ਗੋਲਡੀ ਕੰਬੋਜ ਨੇ ਨਵੇਂ ਬਣੇ ਪ੍ਰਧਾਨ ਕਪਿਲ ਗੂੰਬਰ ਅਤੇ ਉਨ੍ਹਾਂ ਦੀ ਟੀਮ ਨੂੰ ਹਾਰ ਪਹਿਨਾ ਕੇ ਵਧਾਈ ਦਿੱਤੀ ਅਤੇ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਨਵੇਂ ਬਣੇ ਪ੍ਰਧਾਨ ਅਤੇ ਉਨ੍ਹਾਂ ਦੀ ਟੀਮ ਨੇ ਵਿਧਾਇਕ ਗੋਲਡੀ ਕੰਬੋਜ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਤਨ ਮਨ ਧਨ ਨਾਲ ਆਪਣੀ ਟਰੇਡ ਦੀ ਸੇਵਾ ਕਰਨਗੇ ਅਤੇ ਮਿਲਰ ਸਾਥੀਆਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦੇਣਗੇ।
ਰਿਪੋਰਟ ਬਲਜੀਤ ਸਿੰਘ ਮੱਲੀ ਜਲਾਲਾਬਾਦ ਜਿਲ੍ਹਾ ਫਾਜ਼ਿਲਕਾ ਪੰਜਾਬ