ਮੂਸੇਵਾਲਾ ਕਤਲ ਕਾਂਡ NIA ਦਾ ਗੈਂਗਸਟਰਾਂ ਉਤੇ ਸ਼ਿਕੰਜਾ ਪੰਜਾਬ ਸਣੇ 4 ਸੂਬਿਆਂ ਚ ਛਾਪੇਮਾਰੀ ਜਾਰੀ
ਮੂਸੇਵਾਲਾ ਕਤਲ ਕਾਂਡ: NIA ਦਾ ਗੈਂਗਸਟਰਾਂ ਉਤੇ ਸ਼ਿਕੰਜਾ, ਪੰਜਾਬ ਸਣੇ 4 ਸੂਬਿਆਂ 'ਚ ਛਾਪੇਮਾਰੀ ਜਾਰੀ
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਜੁੜੇ ਸ਼ੱਕੀ ਗਿਰੋਹ ਦੇ ਸਬੰਧ ਵਿੱਚ ਦਿੱਲੀ, ਐਨਸੀਆਰ, ਹਰਿਆਣਾ ਅਤੇ ਪੰਜਾਬ ਵਿੱਚ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ।
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਜੁੜੇ ਸ਼ੱਕੀ ਗਿਰੋਹ ਦੇ ਸਬੰਧ ਵਿੱਚ ਦਿੱਲੀ, ਐਨਸੀਆਰ, ਹਰਿਆਣਾ ਅਤੇ ਪੰਜਾਬ ਵਿੱਚ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ।
ਅੰਮ੍ਰਿਤਸਰ 'ਚ ਵੀ NIA ਦੀਆਂ ਟੀਮਾਂ ਨੇ ਛਾਪੇਮਾਰੀ ਕੀਤੀ ਹੈ। NIA ਦੀ ਟੀਮ ਸਵੇਰੇ ਗੈਂਗਸਟਰ ਸ਼ੁਭਮ ਦੇ ਘਰ ਪਹੁੰਚੀ, ਹਾਲਾਂਕਿ ਸ਼ੁਭਮ ਦਾ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਉੱਥੇ ਨਹੀਂ ਰਹਿ ਰਿਹਾ। ਇਸ ਤੋਂ ਇਲਾਵਾ ਕਈ ਹੋਰ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਘਰ ਰੇਡ ਪਈ ਹੈ। ਬਿਸ਼ਨੋਈ ਦਾ ਘਰ ਪੰਜਾਬ ਦੇ ਧੂਤਰਾਵਾਲਾ ਵਿੱਚ ਹੈ।
ਕੇਂਦਰੀ ਜਾਂਚ ਏਜੰਸੀ ਦੇ ਸੂਤਰਾਂ ਮੁਤਾਬਕ ਕਈ ਗੈਂਗਸਟਰਾਂ ਅਤੇ ਉਨ੍ਹਾਂ ਦੇ ਸੰਗਠਨਾਂ ਖਿਲਾਫ ਰਾਸ਼ਟਰੀ ਪੱਧਰ 'ਤੇ ਛਾਪੇਮਾਰੀ ਜਾਰੀ ਹੈ। ਐਨਆਈਏ ਦੇ ਸੂਤਰਾਂ ਅਨੁਸਾਰ ਚੰਡੀਗੜ੍ਹ ਦੇ ਦੋ ਟਿਕਾਣਿਆਂ ਸਮੇਤ ਪੰਜਾਬ ਦੇ 25 ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਦਿੱਲੀ ਦੇ ਨਜਫਗੜ੍ਹ ਇਲਾਕੇ 'ਚ ਹਰਿਆਣਾ, ਰਾਜਸਥਾਨ 'ਚ ਵੀ NIA ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
*ਪੰਜਾਬ ਲੋਧਿਆਣਾ ਤੋਂ ਮਨਦੀਪ ਸਿੰਘ ਦੁੱਗਲ ਦੀ ਰਿਪੋਰਟ*
रिपोर्ट- मनदीप सिंह दुग्गल. जिला संवाददाता लोधियाना पंजाब