ਦਫ਼ਤਰ ਜਿ਼ਲ੍ਹਾ ਲੋਕ ਸੰਪਰਕ ਅਫ਼ਸਰ ਫਾਜਿ਼ਲਕਾ ਡਿਪਟੀ ਕਮਿਸ਼ਨਰ ਵੱਲੋਂ ਮਿਸ਼ਨ ਆਬਾਦ 30 ਕਿਤਾਬ ਅਤੇ ਮੇਰਾ ਪਿੰਡ ਮੇਰਾ ਜੰਗਲ ਪ੍ਰੋਜ਼ੈਕਟਾਂ ਦੀ ਸਮੀਖਿਆ ਬੈਠਕ 4 ਹੋਰ ਪਿੰਡਾਂ ਵਿਚ ਬਣਨਗੀਆਂ ਲਾਈਬ੍ਰੇਰੀਆਂ


ਦਫ਼ਤਰ ਜਿ਼ਲ੍ਹਾ ਲੋਕ ਸੰਪਰਕ ਅਫ਼ਸਰ, ਫਾਜਿ਼ਲਕਾ ਡਿਪਟੀ ਕਮਿਸ਼ਨਰ ਵੱਲੋਂ ਮਿਸ਼ਨ ਆਬਾਦ 30, ਕਿਤਾਬ ਅਤੇ ਮੇਰਾ ਪਿੰਡ ਮੇਰਾ ਜੰਗਲ ਪ੍ਰੋਜ਼ੈਕਟਾਂ ਦੀ ਸਮੀਖਿਆ ਬੈਠਕ 4 ਹੋਰ ਪਿੰਡਾਂ ਵਿਚ ਬਣਨਗੀਆਂ ਲਾਈਬ੍ਰੇਰੀਆਂ
ਫਾਜਿਲ਼ਕਾ:- ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਆਈਏਐਸ ਨੇ ਅੱਜ ਇੱਥੇ ਮਿਸ਼ਨ ਆਬਾਦ 30, ਪ੍ਰੋਜ਼ੈਕਟ ਕਿਤਾਬ ਅਤੇ ਪ੍ਰੋਜ਼ੈਕਟ ਮੇਰਾ ਪਿੰਡ ਮੇਰਾ ਜੰਗਲ ਦੀ ਪ੍ਰਗਤੀ ਦੀ ਸਮੀਖਿਆ ਲਈ ਅਧਿਕਾਰੀਆਂ ਨਾਲ ਬੈਠਕ ਕੀਤੀ।
ਬੈਠਕ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਜਿ਼ਲ੍ਹੇ ਵਿਚ ਪ੍ਰੋਜ਼ੈਕਟ ਕਿਤਾਬ ਤਹਿਤ ਪਹਿਲਾਂ ਤਿੰਨ ਲਾਈਬ੍ਰੇਰੀਆਂ ਸਥਾਪਿਤ ਕੀਤੀਆਂ ਗਈਆਂ ਹਨ ਅਤੇ ਚਾਰ ਹੋਰ ਲਾਈਬ੍ਰੇਰੀਆਂ ਦੇ ਨਿਰਮਾਣ ਦਾ ਕੰਮ ਪ੍ਰਗਤੀ ਅਧੀਨ ਹੈ ਅਤੇ ਜਲਦ ਹੀ ਇੰਨ੍ਹਾਂ ਨੂੰ ਸ਼ੁਰੂ ਕੀਤਾ ਜਾਵੇਗਾ।
ਇਸੇ ਤਰਾਂ ਉਨ੍ਹਾਂ ਨੇ ਮੇਰਾ ਪਿੰਡ ਮੇਰਾ ਜੰਗਲ ਮੁਹਿੰਮ ਦੀ ਸਮੀਖਿਆ ਕਰਦਿਆਂ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਜਿੰਨ੍ਹਾਂ ਪਿੰਡਾਂ ਵਿਖ ਪੌਦੇ ਲਗਾਉਣ ਦਾ ਕੰਮ ਪੂਰਾ ਨਹੀਂ ਹੋਇਆ ਹੈ ਉਥੇ ਇਹ ਕੰਮ 30 ਸਤੰਬਰ ਤੱਕ ਮੁਕੰਮਲ ਕੀਤਾ ਜਾਵੇੇ। ਉਨ੍ਹਾਂ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਆਜਾਦੀ ਦੇ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ 75 ਪਿੰਡਾਂ ਵਿਚ ਮੀਆਂਵਾਕੀ ਤਕਨੀਕ ਨਾਲ ਮਿੰਨੀ ਜੰਗਲ ਲਗਾਏ ਜਾ ਰਹੇ ਹਨ।
ਇਸ ਤੋਂ ਬਿਨ੍ਹਾਂ ਉਨ੍ਹਾਂ ਨੇ ਦੱਸਿਆ ਕਿ ਮਿਸ਼ਨ ਆਬਾਦ 30 ਵਿਚ ਕੈਂਪਾਂ ਦੌਰਾਨ ਲੋਕਾਂ ਵੱਲੋਂ ਜ਼ੋ ਸਾਂਝੇ ਕੰਮਾਂ ਦੀਆਂ ਮੰਗਾਂ ਰੱਖੀਆਂ ਗਈਆਂ ਸਨ ਉਨ੍ਹਾਂ ਅਨੁਸਾਰ ਪ੍ਰੋਜ਼ੈਕਟ ਤਿਆਰ ਕੀਤੇ ਜਾਣ।
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੰਦੀਪ ਕੁਮਾਰ ਆਈਏਐਸ ਨੇ ਇਸ ਮੌਕੇ ਵਿਭਾਗ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਿਸ਼ਨ ਅਬਾਦ 30 ਤਹਿਤ ਸੁੱਕਰਵਾਰ ਤੱਕ ਸਾਰੇ ਪ੍ਰੋਜ਼ੈਕਟਾਂ ਦੇ ਐਸਟੀਮੇਟ ਤਿਆਰ ਕਰਕੇ ਜਮਾ ਕਰਵਾਏ ਜਾਣ।
ਬੈਠਕ ਵਿਚ ਜਿ਼ਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸ੍ਰੀ ਸੁਖਪਾਲ ਸਿੰਘ, ਕਾਰਜਕਾਰੀ ਇੰਜਨੀਅਰ ਪੰਚਾਇਤੀ ਰਾਜ ਸ੍ਰੀ ਰਾਜੇਸ ਗਰੋਵਰ ਸਮੇਤ ਵੱਖ ਵੱਖ ਅਧਿਕਾਰੀ ਹਾਜਰ ਸਨ।
ਰਿਪੋਰਟ ਬਲਜੀਤ ਸਿੰਘ ਮੱਲ੍ਹੀ ਜ਼ਿਲਾ ਫਾਜ਼ਿਲਕਾ ਪੰਜਾਬ
रिपोर्ट- बलजीत सिंह मल्ली जलालाबाद जिला फाजिल्का पंजाब