ਪੰਜਾਬ:- ਬਲਾਕ ਜਲਾਲਾਬਾਦ 1 ਪ੍ਰਾਇਮਰੀ ਬਲਾਕ ਖੇਡਾਂ ਸ਼ਾਨੋ-ਸ਼ੌਕਤ ਨਾਲ ਸ਼ੁਰੂ ਪੰਜਾਬ ਜਲਾਲਾਬਾਦ ਫਾਜ਼ਿਲਕਾ ਤੋਂ ਬਲਜੀਤ ਸਿੰਘ ਮੱਲ੍ਹੀ ਦੀ ਰਿਪੋਰਟ


ਬਲਾਕ ਜਲਾਲਾਬਾਦ-1 ਦੀਆਂ ਪ੍ਰਾਇਮਰੀ ਬਲਾਕ ਖੇਡਾਂ ਸ਼ਾਨੋ-ਸ਼ੋਕਤ ਨਾਲ ਸ਼ੁਰੂ।
ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਜੋ ਕਿ ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ, ਖੇਡ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ, ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਸੁਖਬੀਰ ਸਿੰਘ ਬੱਲ ਅਤੇ ਉੱਪ-ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਅੰਜੂ ਸੇਠੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਲਾਲਾਬਾਦ-1 ਸ੍ਰੀ ਜਸਪਾਲ ਸਿੰਘ ਜੀ ਦੀ ਰਹਿਨੁਮਾਈ ਹੇਠ ਮਲਟੀਪਰਪਜ਼ ਖੇਡ ਸਟੇਡੀਅਮ ਜਲਾਲਾਬਾਦ ਵਿਖੇ ਅੱਜ ਬੜੀ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਈਆਂ।ਮੁੱਖ ਮਹਿਮਾਨ ਵਜੋਂ ਸ੍ਰੀ ਦੇਵ ਰਾਜ ਸ਼ਰਮਾ ਸਟੇਟ ਅਵਾਰਡੀ ਜੀ, ਸ੍ਰੀ ਰਤਨ ਸਿੰਘ ਬੇਦੀ ਜੀ ਅਤੇ ਸ੍ਰੀ ਲਾਲ ਜੀਤ ਜੀ ਨੇ ਇਸ ਮੌਕੇ ਸ਼ਿਰਕਤ ਕਰਦੇ ਹੋਏ ਸਾਰੇ ਹੀ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਖੇਡ ਭਾਵਨਾ ਨਾਲ ਖੇਡਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰੀ ਜਸਪਾਲ ਸਿੰਘ ਜੀ ਨੇ ਖੇਡਾਂ ਵਿੱਚ ਹਿੱਸਾ ਲੈ ਰਹੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਜਿੱਤਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ।ਅੱਜ ਦੇ ਇਸ ਮੁਕਾਬਲੇ ਦੇ ਜੇਤੂ 100 ਮੀਟਰ ਲਮੋਚੜ ਕਲਾਂ, ਲੜਕੇ ਜੇਤੂ 200 ਮੀਟਰ ਲੜਕੇ ਜੇਤੂ ਮੰਡੀ ਲਾਧੂਕਾ, 400 ਮੀਟਰ ਜੇਤੂ ਲੜਕੇ ਭੰਬਾ ਵੱਟੂ,100 ਮੀਟਰ ਕੁੜੀਆਂ ਜੇਤੂ ਮੰਡੀ ਲਾਧੂਕਾ, 200 ਮੀਟਰ ਕੁੜੀਆਂ ਜੇਤੂ ਭੰਬਾ ਵੱਟੂ,400 ਮੀਟਰ ਕੁੜੀਆਂ ਭੰਬਾ ਵੱਟੂ ਜੇਤੁੂ,ਸ਼ਾਟਪੁਟ ਲੜਕੇ ਕੰਨਿਆਂ ਸਕੂਲ ਜੇਤੂ, ਸ਼ਾਟਪੁਟ ਲੜਕੇ ਕੰਨਿਆ ਸੈਂਟਰ,ਫਸਟ ਜਿਮਨਾਸਟਿਕ ਕੰਨਿਆ ਸਕੂਲ ਫਸਟ,ਸਰਕਲ ਸਟਾਈਲ ਕਬੱਡੀ ਭੰਬਾ ਵੱਟੂ ਜੇਤੂ, ਖੋ ਖੋ ਮੁੰਡੇ ਪਹਿਲਾ ਸਥਾਨ ਭੰਬਾ ਵੱਟੂ ਜੇਤੂ, ਕਬੱਡੀ ਕੁੜੀਆਂ ਭੰਬਾ ਵੱਟੂ ਪਹਿਲਾ ਸਥਾਨ ਜੇਤੂ। ਇਸ ਮੌਕੇ ਸੀ. ਐੱਚ. ਟੀ ਰਜਨੀ ਬਾਲਾ, ਜੀਤ ਸਿੰਘ, ਸ਼ੀਤਲ ਰਾਣੀ, ਮੁਖਤਿਆਰ ਕੌਰ ਅਤੇ ਰਮੇਸ਼ ਜੁਨੇਜਾ ਜੀ ਬੀ. ਐਮ. ਟੀ ਸਰਵਜੀਤ ਸਿੰਘ ਅਤੇ ਸੰਦੀਪ ਕਾਲੜਾ ਬਲਾਕ ਖੇਡ ਇੰਚਾਰਜ ਰਾਜਵੰਤ ਕੌਰ ਸੋਸ਼ਲ ਮੀਡੀਆ ਕੋਆਰਡੀਨੇਟਰ ਸੰਦੀਪ ਕੁਮਾਰ, ਰਾਜ ਕੁਮਾਰ ਅਤੇ ਪ੍ਰਿੰਟ ਮੀਡੀਆ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਸੰਧੂ ਹਾਜ਼ਰ ਸਨ l
report by Baljit Singh Malli from Punjab Jalalabad Fazilka
रिपोर्ट- बलजीत सिंह मल्ली जलालाबाद जिला फाजिल्का पंजाब