ਪੰਜਾਬ ਜਲਾਲਾਬਾਦ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਾਣੀਆਂ ਦੇ ਮਸਲੇ ਕੀਤੀ ਕਾਨਫਰੰਸ
ਪੰਜਾਬ ਜਲਾਲਾਬਾਦ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਾਣੀਆਂ ਦੇ ਮਸਲੇ ਕੀਤੀ ਕਾਨਫਰੰਸ
ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਚੱਕ ਪੰਜ ਕੋਹੀ(ਕੱਚਾ ਕਾਲੇ ਵਾਲਾ) ਵਿਖੇ ਪਾਣੀਆਂ ਦੇ ਗਹਿਰੇ ਹੋ ਰਹੇ ਸੰਕਟ ਸਬੰਧੀ ਪਿੰਡ ਚੱਕ ਪੰਜ ਕੋਹੀ ਵਿੱਚ ਇਲਾਕੇ ਦੀ ਵੱਡੀ ਕਾਨਫਰੰਸ ਕੀਤੀ ਗਈ ਅਤੇ ਇਸ ਖ਼ਿਲਾਫ਼ ਸੰਘਰਸ਼ ਕਰਨ ਲਈ ਇਲਾਕੇ ਵਿੱਚ ਵੱਡੀ ਲਹਿਰ ਉਸਾਰਨ ਦਾ ਅਹਿਦ ਲਿਆ ਗਿਆ।
ਇਸ ਮੌਕੇ ਮੁੱਖ ਬੁਲਾਰੇ ਵਜੋਂ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਪੰਜਾਬ ਦੀ ਧਰਤੀ ਤੇ ਪਾਣੀ ਦਾ ਸੰਕਟ ਬਹੁਤ ਗਹਿਰਾ ਹੋ ਚੁੱਕਿਆ ਹੈ। ਪੰਜਾਬ ਦੀ ਧਰਤੀ ਤੇ ਪੰਦਰਾਂ ਲੱਖ ਦੇ ਕਰੀਬ ਟਿਊਬ-ਵੈੱਲ ਚੱਲ ਰਹੇ ਹਨ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਡੂੰਘਾ ਹੋ ਰਿਹਾ ਹੈ। ਮਾਹਰਾਂ ਦੇ ਮੁਤਾਬਕ ਧਰਤੀ ਹੇਠਲਾ 86 ਫ਼ੀਸਦੀ ਪਾਣੀ ਹੁਣ ਤੱਕ ਖਤਮ ਹੋ ਚੁੱਕਾ ਹੈ। ਆਉਣ ਵਾਲੇ 15 ਸਾਲਾਂ ਤੱਕ ਪੰਜਾਬ ਦੀ ਧਰਤੀ ਹੇਠੋਂ ਇੱਕ ਤਿੱਪ ਵੀ ਪਾਣੀ ਦੀ ਨਹੀਂ ਕੱਢੀ ਜਾ ਸਕੇਗੀ। ਜਿਸ ਨਾਲ ਪੰਜਾਬ ਇੱਕ ਜਹਰੀਲਾ ਰੇਗਿਸਤਾਨ ਬਣ ਜਾਵੇਗਾ। ਹੁਣ ਤੱਕ ਜਿੰਨੀਆਂ ਵੀ ਸਭਿਅਤਾਵਾਂ ਹੋਂਦ ਵਿਚ ਆਈਆਂ ਹਨ।ਓਹ ਦਰਿਆਵਾਂ ਦੇ ਕੰਡਿਆਂ ਤੇ ਜਾਂ ਜਿੱਥੇ ਪਾਣੀ ਦੇ ਅਥਾਹ ਸੋਮੇ ਹਨ ਓਥੇ ਹੀ ਹੋਂਦ ਵਿੱਚ ਆਈਆਂ ਹਨ। ਜਿਵੇਂ ਜਲੰਧਰ ਲੁਧਿਆਣੇ ਵਰਗੇ ਵੱਡੇ ਸ਼ਹਿਰਾਂ ਵਿੱਚ ਕੱਪੜਾ ਉਦਯੋਗ ਆਪਣਾ ਜ਼ਹਿਰੀਲਾ ਕੈਮੀਕਲ ਵਾਲਾ ਪਾਣੀ ਸਤਲੁਜ ਵਿਚ ਲਗਾਤਾਰ ਸੁੱਟ ਕੇ ਸਾਡੇ ਪਾਣੀ ਦੇ ਸੋਮਿਆਂ ਨੂੰ ਪਲੀਤ ਕਰ ਰਿਹਾ ਹੈ। ਜਿਸ ਨਾਲ ਸਾਡੇ ਮਾਲਵੇ ਖਿੱਤੇ ਵਿੱਚ ਕੈਂਸਰ ਹੈਪਾਟਾਇਟਸ, ਸੀ, ਬੀ ਵਰਗੀਆਂ ਭਿਆਨਕ ਬਿਮਾਰੀਆਂ ਨੇ ਪੈਰ ਪਸਾਰੇ ਹੋਏ ਹਨ। ਇੱਥੋਂ ਦੀਆਂ ਹਕੂਮਤਾਂ ਨੇ ਕਾਰਪੋਰੇਟਾਂ ਨਾਲ ਮਿਲ ਕੇ ਸਾਜ਼ਿਸ਼ ਤਹਿਤ ਲੋਕਾਂ ਸਿਰ ਜੋ ਹਰੇ ਇਨਕਲਾਬ ਦਾ ਖੇਤੀ ਮਾਡਲ ਮੜ੍ਹਿਆ ਗਿਆ ਹੈ। ਓਸ ਨੇ ਸਾਡੇ ਹਵਾ ਪਾਣੀ ਮਿੱਟੀ ਨੂੰ ਪਲੀਤ ਕਰਕੇ ਰੱਖ ਦਿੱਤਾ ਹੈ। ਜਿਸ ਨਾਲ ਅੱਜ ਸਾਡੇ ਮਨੁੱਖ ਵੀ ਦਵਾਈਆਂ ਤੇ ਹਨ, ਸਾਡੇ ਪਸ਼ੂ ਵੀ ਦਵਾਈਆਂ ਤੇ ਹਨ ਸਾਡੇ ਖੇਤ ਵੀ ਅੱਜ ਦਵਾਈਆਂ ਤੇ ਹਨ। ਇਹ ਸਾਰਾ ਜਾਲ ਜੋ ਇਥੋਂ ਦੀਆਂ ਹਕੂਮਤਾਂ ਤੇ ਕਾਰਪੋਰੇਟ ਦੁਬਾਰਾ ਆਪਣੇ ਮੁਨਾਫੇ ਦੀ ਹਵਸ ਨੂੰ ਪੂਰਾ ਕਰਨ ਲਈ ਬੁਨਿਆ ਗਿਆ ਹੈ। ਇਸ ਨਾਲ ਪੰਜਾਬੀ ਸਭਿਅਤਾ ਹੀ ਖਤਮ ਹੋ ਜਾਵੇਗੀ।
रिपोर्ट- बलजीत सिंह मल्ली जलालाबाद जिला फाजिल्का पंजाब