ਫੁੱਟਬਾਲ ਦੇ ਫਾਈਨਲ 17 ਸਾਲ ਲੜਕੇ ਵਰਗ ਦੇ ਮੁਕਾਬਲੇ ਵਿੱਚ ਸੰਤ ਬਾਬਾ ਹਜਾਰਾ ਸਿੰਘ ਅਕੈਡੰਮੀ ਨਿੱਕੇ ਘੁੰਮਣ ਨੇ ਪਹਿਲਾ ਸਥਾਨ ਹਾਸਿਲ ਕੀਤਾ


ਫੁੱਟਬਾਲ ਦੇ ਫਾਈਨਲ 17 ਸਾਲ (ਲੜਕੇ) ਵਰਗ ਦੇ ਮੁਕਾਬਲੇ ਵਿੱਚ ਸੰਤ ਬਾਬਾ ਹਜਾਰਾ ਸਿੰਘ ਅਕੈਡੰਮੀ ਨਿੱਕੇ ਘੁੰਮਣ ਨੇ ਪਹਿਲਾ ਸਥਾਨ ਹਾਸਿਲ ਕੀਤਾ
21 ( ਲੜਕੇ) ਸਾਲ ਵਰਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਿਆਨਪੁਰ ਨੇ ਪਹਿਲਾ ਸਥਾਨ ਕੇ ਰਿਹਾ
ਬਟਾਲਾ:- ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਜ਼ਿਲਾ ਪੱਧਰੀ ਫੁੱਟਬਾਲ ਦੇ ਸ਼ਾਨਦਾਰ ਫਾਈਨਲ ਮੁਕਾਬਲੇ ਹੋਏ, ਜਿਸ ਵਿਚ ਖਿਡਾਰੀਆਂ ਨੇ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਸ਼ਾਇਰੀ ਭੰਡਾਰੀ ਐਸ.ਡੀ.ਐਮ ਬਟਾਲਾ ਨੇ ਦੱਸਿਆ ਕਿ 19_22 ਸਤੰਬਰ ਤੋਂ ਸਰਕਾਰੀ ਕਾਲਜ ਕਾਲਾ ਅਫਗਾਨਾ ਵਿਚ ਫੁੱਟਬਾਲ ਦੇ ਮੁਕਾਬਲੇ ਕਰਵਾਏ ਗਏ ਸਨ। ਇਸ ਮੌਕੇ ਸੁਖਚੈਨ ਸਿੰਘ ਜਿਲ੍ਹਾ ਖੇਡ ਅਫਸਰ ਤੇ ਹਰਦੇਵ ਸਿੰਘ ਕੋਚ ਵੀ ਮੋਜੂਦ ਸਨ।
ਉਨ੍ਹਾਂ ਨੇ ਅੱਗੇ ਦੱਸਿਆ ਕਿ 17 ਸਾਲ ਤਕ (ਲੜਕੇ) ਵਰਗ ਦੇ ਵਿੱਚ ਸੰਤ ਬਾਬਾ ਹਜਾਰਾ ਸਿੰਘ ਅਕੈਡੰਮੀ ਨਿੱਕੇ ਘੁੰਮਣ ਨੇ ਪਹਿਲਾ ਸਥਾਨ ਹਾਸਿਲ ਅਤੇ ਦੂਜੇ ਸਥਾਨ ਤੇ ਵੈਰੋਨੰਗਲ ਸਕੂਲ, ਤੀਜੇ ਸਥਾਨ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਣੀਕੇ ਕੇ ਬਾਂਗਰ ਨੇ ਹਾਸਿਲ ਕੀਤਾ
ਇਸੇ ਤਰ੍ਹਾਂ 21 ( ਲੜਕੇ) ਸਾਲ ਵਰਗ ਤਕ ਦੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਿਆਨਪੁਰ ਨੇ ਪਹਿਲਾ ਸਥਾਨ ਹਾਸਿਲ ਕੀਤਾ, ਦੂਜਾ ਸਥਾਨ ਲ਼ਛਮਣ ਸਿੰਘ ਸਪੋਰਟਸ ਕਲੱਬ ਗੋਧਰਪੁਰ ਅਤੇ ਤੀਜਾ ਸਥਾਨ ਫੁੱਟਬਾਲ ਸੈਂਟਰ ਪਿੰਡ ਸੀੜ੍ਹਾ ਨੇ ਹਾਸਿਲ ਕੀਤਾ।
ਇਸੇ ਤਰ੍ਹਾਂ 21 ਤੋਂ 40 ਸਾਲ ਵਰਗ ਵਿੱਚ ਪਿੰਡ ਸੁਚੇਤਗੜ੍ਹ ਬਲਾਕ ਧਾਰੀਵਾਲ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਦੂਜਾ ਸਥਾਨ ਪਿੰਡ ਊਧੋਵਾਲ ਬਲਾਕ ਬਟਾਲਾ ਰੂਲਰ ਅਤੇ ਤੀਜਾ ਸਥਾਨ ਫੁੱਟਬਾਲ ਕਲੱਬ ਬਲਾਕ ਬਟਾਲਾ ਅਰਬਨ ਨੇ ਪ੍ਰਾਪਤ ਕੀਤਾ।
*ਪੰਜਾਬ ਗੁਰਦਾਸਪੁਰ ਤੋਂ ਜਸਵਿੰਦਰ ਬੇਦੀ ਦੀ ਰਿਪੋਰਟ*
रिपोर्ट- जसविन्दर बेदी..गुरुदासपुर, बटाला.. पंजाब
