•   Saturday, 05 Apr, 2025
Story In Pakistan a woman who went to Kartarpur Sahib to do penance and 3 lakh rupees found from her

ਸਟੋਰੀ ਪਾਕਿਸਤਾਨ ਚ ਕਰਤਾਰਪੁਰ ਸਾਹਿਬ ਨੱਤਮਸਤਕ ਹੋਣ ਗਈ ਇਕ ਔਰਤ ਅਤੇ ਪੋਤਰੇ ਕੋਲੋਂ ਮਿਲੀ 3 ਲੱਖ ਰੁਪਏ ਦੀ ਪਾਕਿਸਤਾਨੀ ਕਰੰਸੀ ਪੁਲਿਸ ਵਲੋਂ ਦੋਵਾਂ ਨੂੰ ਹਿਰਾਸਤ ਚ ਲੈ ਕੀਤੀ ਜਾ ਰਹੀ ਹੈ ਪੁੱਛਗਿੱਛ

Generic placeholder image
  Varanasi ki aawaz

ਸਟੋਰੀ ਪਾਕਿਸਤਾਨ ਚ ਕਰਤਾਰਪੁਰ ਸਾਹਿਬ ਨੱਤਮਸਤਕ ਹੋਣ ਗਈ ਇਕ ਔਰਤ ਅਤੇ ਪੋਤਰੇ ਕੋਲੋਂ ਮਿਲੀ 3 ਲੱਖ ਰੁਪਏ ਦੀ ਪਾਕਿਸਤਾਨੀ ਕਰੰਸੀ - ਪੁਲਿਸ ਵਲੋਂ ਦੋਵਾਂ ਨੂੰ ਹਿਰਾਸਤ ਚ ਲੈ ਕੀਤੀ ਜਾ ਰਹੀ ਹੈ ਪੁੱਛਗਿੱਛ


ਐਂਕਰ :.. ਪਾਕਿਸਤਾਨ ਚ ਗੁਰੂਦਵਾਰਾ ਸ਼੍ਰੀ ਕਰਤਾਰਪੁਰ ਸਾਹਿਬ ਚ ਨੱਤਮਸਤਕ ਹੋ ਵਾਪਿਸ ਪਰਤੇ ਦਾਦੀ ਪੋਤੇ ਕੋਲ ਡੇਰਾ ਬਾਬਾ ਨਾਨਕ ਵਿਖੇ ਸਥਿਤ ਕਰਤਾਰਪੁਰ ਇਨਟੈਗਰੇਟਿਡ ਚੈਕ ਪੋਸਟ ਤੇ ਕਸਟਮ ਡਿਊਟੀ ਸਟਾਫ ਵਲੋਂ ਚੈਕਇੰਗ ਦੌਰਾਨ 3 ਲੱਖ ਰੁਪਏ ਪਾਕਿਸਤਾਨੀ ਕਰੰਸੀ ਬਰਾਮਦ ਹੋਣ ਦਾ ਮਾਮਲਾ ਸਾਮਣੇ ਆਇਆ ਉਥੇ ਹੀ ਕਸਟਮ ਡਿਊਟੀ ਸਟਾਫ ਵਲੋਂ ਕਰੰਸੀ ਨੂੰ ਜਬਤ ਕਰ ਲਿਆ ਗਿਆ ਹੈ ਉਥੇ ਹੀ ਅਗਲੀ ਪੁੱਛਗਿੱਛ ਲਈ ਉਕਤ ਔਰਤ ਅਤੇ ਨੌਜਵਾਨ ਜੋ ਉਸ ਦਾ ਪੋਤਰਾ ਹੈ ਨੂੰ ਡੇਰਾ ਬਾਬਾ ਨਾਨਕ ਪੁਲਿਸ ਹਵਾਲੇ ਕਰ ਦਿਤਾ

| ਉਧਰ ਇਸ ਮਾਮਲੇ ਬਾਰੇ ਜਾਣਕਾਰੀ ਦੇਂਦੇ ਹੋਏ ਡੀਐਸਪੀ ਸਰਵਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਉਕਤ ਔਰਤ ਅਤੇ ਨੌਜਵਾਨ ਨੂੰ ਹਿਰਾਸਤ ਚ ਲੈ ਉਹਨਾਂ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮੁਢਲੀ ਜਾਂਚ ਚ ਇਹ ਸਾਮਣੇ ਆਇਆ ਹੈ ਕਿ ਦੋਵੇ ਦੀਨਾਨਗਰ ਦੇ ਨਜਦੀਕ ਦੇ ਰਹਿਣ ਵਾਲੇ ਹਨ ਅਤੇ ਇਹ ਬੀਤੇ ਕਲ ਕਰਤਾਰਪੁਰ ਕੋਰੀਡੋਰ ਰਾਹੀਂ ਪਾਕਿਸਤਾਨ ਚ ਗੁਰੂਦਵਾਰਾ ਸ਼੍ਰੀ ਦਰਬਾਰ ਸਾਹਿਬ ਕਰਤਾਰਪੁਰ ਨਤਮਸਤਕ ਹੋਣ ਗਏ ਅਤੇ ਜਦ ਉਹ ਪਾਕਿਸਤਾਨ ਤੋਂ ਵਾਪਿਸ ਪਰਤੇ ਤਾ ਉਹਨਾਂ ਕੋਲ ਪਾਕਿਸਤਾਨੀ ਕਰੰਸੀ ਬਰਾਮਦ ਹੋਈ ਅਤੇ ਕਸਟਮ ਡਿਊਟੀ ਸਟਾਫ ਵਲੋਂ ਛਾਣਬੀਣ ਕੀਤੀ ਤਾ 3 ਲੱਖ

ਪਾਕਿਸਤਾਨੀ ਰੁਪਏ ਦੋਵਾਂ ਪਾਸੋ ਬਰਾਮਦ ਹੋਏ ਅਤੇ ਉਥੇ ਹੀ ਡੀਐਸਪੀ ਨੇ ਦੱਸਿਆ ਕਿ ਇਹ ਵੀ ਸਾਮਣੇ ਆਇਆ ਹੈ ਕਿ ਉਕਤ ਔਰਤ ਦੇ ਰਿਸ਼ਤੇਦਾਰ ਪਾਕਿਸਤਾਨ ਚ ਰਹਿੰਦੇ ਹਨ ਅਤੇ ਔਰਤ ਮੁਤਾਬਿਕ ਪੈਸੇ ਉਹਨਾਂ ਦਿਤੇ ਸਨ ਉਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵਲੋਂ ਗੰਭੀਰਤਾ ਨਾਲ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਤੱਥ ਸਾਮਣੇ ਆਉਣਗੇ ਉਸ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ 

*ਪੰਜਾਬ ਗੁਰਦਾਸਪੁਰ ਤੋਂ ਜਸਵਿੰਦਰ ਸਿੰਘ ਬੇਦੀ ਦੀ ਰਿਪੋਰਟ,*

रिपोर्ट- जसविन्दर बेदी..बटाला.. पंजाब
Comment As:

Comment (0)