ਟੈਕਨੀਕਲ ਸਰਵਿਸ ਯੂਨੀਅਨ ਵੱਲੋਂ ਐੱਸ ਡੀ ਓ ਅਮਰਕੋਟ ਦੇ ਵਿਰੁੱਧ ਰਿਸ਼ਵਤ ਲੈ ਕੇ ਕੰਮ ਕਰਨ ਦੇ ਵਤੀਰੇ ਨੂੰ ਲੈ ਕੇ ਉਸ ਦੇ ਦਫ਼ਤਰ ਦਾ ਘਿਰਾਓ ਕੀਤਾ


ਟੈਕਨੀਕਲ ਸਰਵਿਸ ਯੂਨੀਅਨ ਵੱਲੋਂ ਐੱਸ ਡੀ ਓ ਅਮਰਕੋਟ ਦੇ ਵਿਰੁੱਧ ਰਿਸ਼ਵਤ ਲੈ ਕੇ ਕੰਮ ਕਰਨ ਦੇ ਵਤੀਰੇ ਨੂੰ ਲੈ ਕੇ ਉਸ ਦੇ ਦਫ਼ਤਰ ਦਾ ਘਿਰਾਓ ਕੀਤਾ
ਲੰਮੇ ਸਮੇਂ ਬਾਅਦ ਪੁਲਿਸ ਵਲੋਂ ਐਸ ਡੀ ਓ ਨੂੰ ਦਫ਼ਤਰ ਚੋਂ ਬਾਹਰ ਕਢਵਾਇਆ ਗਿਆ -- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਿਚ ਕੰਮ ਕਰਦੀ ਪ੍ਰਮੁੱਖ ਜਥੇਬੰਦੀ ਟੈਕਨੀਕਲ ਸਰਵਿਸ ਯੂਨੀਅਨ ਵੱਲੋਂ ਐੱਸ ਡੀ ਓ ਅਮਰਕੋਟ ਖ਼ਿਲਾਫ਼ ਧਰਨਾ ਦਿੱਤਾ ਗਿਆ ਧਰਨੇ ਦੀ ਪ੍ਰਧਾਨਗੀ ਫੀਲਡ ਸਕੱਤਰ ਬਲਵਿੰਦਰ ਸਿੰਘ ਨੇ ਕੀਤੀ ਬਿੱਕਰ ਸਿੰਘ ਡੀਵੀਜ਼ਨਲ ਸਕੱਤਰ ਅਤੇ ਛਿੰਦਾ ਸਿੰਘ ਮੀਤ ਪ੍ਰਧਾਨ ਨੇ ਬੋਲਦਿਆਂ ਕਿਹਾ ਕਿ ਐੱਸਡੀਓ ਅਮਰਕੋਟ ਮੁਲਾਜ਼ਮਾਂ ਦੇ ਕੰਮਾਂ ਪ੍ਰਤੀ ਆਨਾਕਾਨੀ ਕਰਦਾ ਹੈ ਅਤੇ ਖਪਤਕਾਰਾਂ ਤੋਂ ਪੰਜਾਹ ਹਜ਼ਾਰ ਰੁਪਏ ਲੈ ਕੇ ਜੋ ਕੰਮ ਨਹੀਂ ਵੀ ਹੁੰਦਾ ਉਹ ਵੀ ਪਹਿਲ ਦੇ ਆਧਾਰ ਤੇ ਕਰਦਾ ਹੈ ਜਦੋਂ ਕਿਸੇ ਮੁਲਾਜ਼ਮ ਦਾ ਕੰਮ ਹੋਵੇ ਤਾਂ ਕਈ ਤਰ੍ਹਾਂ ਦੇ ਬੇਤੁਕੇ ਬਹਾਨੇ ਬਣਾਉਂਦਾ ਹੈਂ ਕਿ ਇਹ ਕੰਮ ਮੌਕਾ ਵੇਖ ਕੇ ਕਰਾਂਗਾ ਇਸੇ ਤਰ੍ਹਾਂ ਦਾ ਅਸਟੀਮੇਟ ਪਿੰਡ ਰਾਜੋਕੇ ਦੀਆਂ ਬਹਿਕਾਂ ਦਾ ਹੈ ਜਿਨ੍ਹਾਂ ਖਪਤਕਾਰਾਂ ਨੇ ਲੋਡ ਵਿੱਚ ਵਾਧਾ ਕੀਤਾ ਹੈ ਅਤੇ ਉਨ੍ਹਾਂ ਬਹਿਕਾਂ ਦਾ ਪੀ ਐੱਫ ਲਗਾਉਣਾ ਬਣਦਾ ਹੈ ਜਦਕਿ ਐੱਸਡੀਓ ਪੈਸੇ ਦੀ ਮੰਗ ਕਰ ਰਿਹਾ ਹੈ ਜੇਕਰ ਪੈਸੇ ਨਹੀਂ ਦਿੱਤੇ ਜਾਂਦੇ ਤਾਂ ਕਈ ਤਰ੍ਹਾਂ ਦੇ ਬਹਾਨੇ ਬਣਾ ਕੇ ਅਸਟੀਮੇਟ ਗ਼ਲਤ ਬਣਿਆ ਹੈ ਕਹਿ ਕੇ ਕੰਮ ਕਰਨ ਤੋਂ ਇਨਕਾਰ ਕਰਦਾ ਹੈ ਉਕਤ ਆਗੂਆਂ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਐੱਸ ਡੀ ਓ ਦਾ ਵਤੀਰਾ ਠੀਕ ਨਾ ਹੋਇਆ ਤਾਂ ਮੁਲਾਜ਼ਮਾਂ ਨੂੰ ਮਜਬੂਰਨ ਐੱਸਡੀਓ ਅਮਰਕੋਟ ਵਿਰੁੱਧ ਡਵੀਜ਼ਨ ਪੱਧਰ ਦਾ ਵਿਸ਼ਾਲ ਧਰਨਾ ਲਗਾਉਣਾ ਪਵ ੇਗਾ ਅੱਜ ਦੇ ਧਰਨੇ ਵਿੱਚ ਹੋਰਾਂ ਤੋਂ ਇਲਾਵਾ ਬਲਬੀਰ ਸਿੰਘ ਕੈਸ਼ੀਅਰ, ਜਰਮਲ ਸਿੰਘ ਪ੍ਰਧਾਨ, ਛਿੰਦਾ ਸਿੰਘ, ਸਤਪਾਲ ਸਿੰਘ, ਤਰਸੇਮ ਸਿੰਘ ,ਰੰਗਾ ਸਿੰਘ, ਜੇ ਈ ਲਖਵਿੰਦਰ ਸਿੰਘ ਤਲਵੰਡੀ ਬਲਵੀਰ ਸਿੰਘ ਲਾਖਣਾ ਬੋਹੜ ਸਿੰਘ ਸੁਰਜੀਤ ਸਿੰਘ ਬਲਵੀਰ ਸਿੰਘ ਵਲਟੋਹਾ ਅਤੇ ਰਣਜੋਧ ਸਿੰਘ ਪ੍ਰਧਾਨ ਹਾਜ਼ਰ ਸਨ ਜ਼ਿਕਰਯੋਗ ਹੈ ਅੱਜ ਐਸ ਡੀ ਓ ਨੂੰ ਬਿਜਲੀ ਕਰਮਚਾਰੀਆਂ ਦੇ ਗੁੱਸੇ ਤੋਂ ਪੁਲਿਸ ਪ੍ਰਸ਼ਾਸਨ ਨੇ ਬਚਾਇਆ ਦੱਸਿਆ ਜਾਂਦਾ ਹੈ । ਕੈਪਸਨ ਬਿਜਲੀ ਘਰ ਅਮਰਕੋਟ ਵਿਖੇ ਐ ਡੀ ਉ ਘਿਰਾਓ ਕਰਦੇ ਮੁਲਾਜ਼ਮ ਜਥੇਬੰਦੀ ਆਗੂ।
ਰਿਪੋਟ ਜਗਜੀਤ ਸਿੰਘ ਡੱਲ, ਤਰਨ ਤਾਰਨ
रिपोर्ट- जगजीत सिंह.. डल.. तरन तारन.. पंजाब