•   Saturday, 05 Apr, 2025
The death of 2 brothers due to drug addiction took place before the indulgence of the elder the fami

ਨਸ਼ੇ ਨਾਲ 2 ਸਕੇ ਭਰਾਵਾਂ ਦੀ ਮੌਤ ਵੱਡੇ ਦੇ ਭੋਗ ਤੋਂ ਪਹਿਲਾਂ ਉਠੀ ਛੋਟੇ ਦੀ ਵੀ ਅਰਥੀ ਉਜੜਿਆ ਪਰਿਵਾਰ

Generic placeholder image
  Varanasi ki aawaz

ਨਸ਼ੇ ਨਾਲ 2 ਸਕੇ ਭਰਾਵਾਂ ਦੀ ਮੌਤ, ਵੱਡੇ ਦੇ ਭੋਗ ਤੋਂ ਪਹਿਲਾਂ ਉਠੀ ਛੋਟੇ ਦੀ ਵੀ ਅਰਥੀ, ਉਜੜਿਆ ਪਰਿਵਾਰ। 

 ਪੰਜਾਬ ਵਿੱਚ ਨਸ਼ਾ ਸਰਾਪ ਬਣਿਆ ਹੋਇਆ ਹੈ। ਲੋਕਾਂ ਦੇ ਘਰ ਉਜੜ ਰਹੇ ਹਨ, ਇਸ ਦੀ ਤਾਜ਼ਾ ਮਿਸਾਲ ਹਲਕਾ ਖਡੂਰ ਸਾਹਿਬ ਦੇ ਪਿੰਡ ਧੁੰਨ ਢਾਏ ਵਾਲਾ ਤੋਂ ਸਾਹਮਣੇ ਆਈ, ਜਿਥੇ ਕਿਸਾਨ ਪਰਿਵਾਰ ਨਾਲ ਸਬੰਧ ਰਖਣ ਵਾਲੇ ਦੋ ਭਰਾਵਾਂ ਦੀ ਇੱਕ ਦਿਨ ਦੇ ਵਕਫੇ ਵਿੱਚ ਨਸ਼ੇ ਕਰਕੇ ਮੌਤ ਹੋ ਗਈ। ਅੰਗਰੇਜ਼ ਸਿੰਘ ਨਾਂ ਦੇ ਨੌਜਵਾਨ ਦੀ ਬੀਤੇ ਵੀਰਵਾਰ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਈ ਸੀ। ਅੰਗਰੇਜ਼ ਸਿੰਘ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸ਼ਨੀਵਾਰ ਨੂੰ ਪਾਏ ਜਾਣੇ ਸਨ ਕਿ ਛੋਟੇ ਭਰਾ ਗੁਰਮੇਲ ਸਿੰਘ ਨੇ ਵੀ ਨਸ਼ੇ ਦੀ ਓਵਰਡੋਜ਼ ਕਾਰਨ ਆਪਣੀ ਜਾਨ ਲੈ ਲਈ।ਥਾਣਾ ਚੋਹਲਾ ਦੇ ਅਧੀਨ ਆਉਂਦੇ ਪਿੰਡ ਧੁੰਨ ਢਾਏ ਵਾਲਾ ਦੇ ਕਿਸਾਨ ਮੁਖਤਿਆਰ ਸਿੰਘ ਦੇ ਦੋ ਪੁੱਤਰ ਸਨ। ਅੰਗਰੇਜ਼ ਸਿੰਘ (23) ਅਤੇ ਗੁਰਮੇਲ ਸਿੰਘ (21) ਗੁਜਰਾਤ ਦੇ ਮੁੰਦਰਾ ਸ਼ਹਿਰ ਵਿੱਚ ਕੰਮ ਕਰਦੇ ਸਨ। ਦੋਵੇਂ ਪੁੱਤਰ ਮਾੜੀ ਸੰਗਤ ਦਾ ਸ਼ਿਕਾਰ ਹੋ ਕੇ ਨਸ਼ੇ ਦੇ ਆਦੀ ਹੋ ਗਏ। ਮੁਖਤਿਆਰ ਸਿੰਘ ਦੀ ਪਤਨੀ ਦੀ ਤਬੀਅਤ ਅਚਾਨਕ ਵਿਗੜ ਗਈ। ਜਿਸ ਕਾਰਨ ਉਸ ਨੂੰ ਸਟੰਟ ਪਾਇਆ ਗਿਆ ਸੀ। ਗੁਜਰਾਤ ਵਿੱਚ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦੇ ਮੁਖਤਿਆਰ ਸਿੰਘ ਦੇ ਵੱਡੇ ਪੁੱਤਰ ਅੰਗਰੇਜ਼ ਸਿੰਘ (23) ਦੀ ਵੀਰਵਾਰ ਨੂੰ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਪਰਿਵਾਰ ਨੇ ਬਿਨਾਂ ਕੋਈ ਪੁਲਿਸ ਕਾਰਵਾਈ ਕੀਤੇ ਅੰਗਰੇਜ਼ ਸਿੰਘ ਦਾ ਸਸਕਾਰ ਕਰਵਾ ਦਿੱਤਾ।ਅੰਗਰੇਜ਼ ਸਿੰਘ ਦੀ ਆਤਮਿਕ ਸ਼ਾਂਤੀ ਲਈ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ, ਜਿਸ ਦਾ ਭੋਗ ਸ਼ਨੀਵਾਰ ਪੈਣਾ ਸੀ ਕਿ ਸ਼ੁੱਕਰਵਾਰ ਦੁਪਹਿਰ ਨੂੰ ਚੋਹਲਾ ਸਾਹਿਬ ਵਿਖੇ ਅੰਗਰੇਜ਼ ਸਿੰਘ ਦੇ ਛੋਟੇ ਭਰਾ ਗੁਰਮੇਲ ਸਿੰਘ (21) ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ।ਗੁਰਮੇਲ ਸਿੰਘ ਦਾ ਵਿਆਹ ਦਸ ਮਹੀਨੇ ਪਹਿਲਾਂ ਹੋਇਆ ਸੀ। ਸ਼ੁੱਕਰਵਾਰ ਨੂੰ ਪਰਿਵਾਰ ਨੇ ਇਹ ਕਹਿੰਦੇ ਹੋਏ ਕਾਨੂੰਨੀ ਕਾਰਵਾਈ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਦਾ ਘਰ ਨਸ਼ੇ ਨਾਲ ਤਬਾਹ ਹੋ ਗਿਆ ਹੈ, ਸਰਕਾਰਾ ਵੱਲੋ ਜੋ ਦਾਵੇ ਕੀਤੇ ਜਾ ਰਹੇ ਉਹ ਫੇਲ ਸਾਬਤ ਹੋ ਰਹੇ ਹਨ !

रिपोर्ट- निर्मल सिंह तरन तारन पंजाब
Comment As:

Comment (0)