ਅੱਸੀ ਸਾਲ ਦੀ ਬਜ਼ੁਰਗ ਮਾਤਾ ਨੂੰ 2 ਭਰਾਵਾਂ ਨੇ ਘਰ ਤੋਂ ਕੱਢਿਆ ਕੋਰਟ ਦੇ ਆਦੇਸ਼ਾਂ ਤੇ ਇਕ ਭਰਾ ਨੂੰ ਕੀਤਾ ਗ੍ਰਿਫਤਾਰ ਦੂਜਾ ਭਰਾ ਹੋਇਆ ਫਰਾਰ


ਸਾਲ ਦੀ ਬਜ਼ੁਰਗ ਮਾਤਾ ਨੂੰ 2 ਭਰਾਵਾਂ ਨੇ ਘਰ ਤੋਂ ਕੱਢਿਆ ਕੋਰਟ ਦੇ ਆਦੇਸ਼ਾਂ ਤੇ ਇਕ ਭਰਾ ਨੂੰ ਕੀਤਾ ਗ੍ਰਿਫਤਾਰ ਦੂਜਾ ਭਰਾ ਹੋਇਆ ਫਰਾਰ
ਕੋਰਟ ਵੱਲੋਂ ਦੋਵਾਂ ਭਰਾਵਾਂ ਨੂੰ ਆਦੇਸ਼ ਦਿੱਤੇ ਗਏ ਸਨ ਕਿ ਦਸ ਦਸ ਹਜ਼ਾ ਰ ਰੁਪਿਆ ਮਹੀਨਾ ਮਾਤਾ ਨੂੰ ਦੇਣਾ ਹੈ ਖਰਚਾ
ਕੋਰਟ ਦੇ ਹੁਕਮਾਂ ਦੇ ਕਾਰਨ ਦੋਵੇਂ ਭਰਾ ਹੋ ਗਏ ਘਰ ਤੋਂ ਫਰਾਰ
ਕੋਰਟ ਚ ਦੋਵੇਂ ਦੋਸ਼ੀ ਭਰਾਵਾਂ ਤੇ ਬਣ ਚੁੱਕਾ ਸੀ ਹੁਣ ਤਕ ਤਿੰਨ ਲੱਖ ਦਾ ਕਰਜ਼ਾ ਜਮ੍ਹਾ ਕਰਵਾਣ ਦਾ ਨਾ ਜਮਾ ਕਰਵਾਏ ਤੇ ਘਰ ਤੋਂ ਹੋ ਗਏ ਫਰਾਰ
ਹਲਕਾ ਜਲਾਲਾਬਾਦ ਦੇ ਪਿੰਡ ਕਾਠਗਡ਼੍ਹ ਦੇ ਵਿਚ ਆਉਂਦੀ ਢਾਣੀ ਪੀਰਾਂ ਵਾਲੀ ਦੇ ਰਹਿਣ ਵਾਲੇ ਦੋ ਸਕੇ ਭਰਾ ਗੁਰਦਿਆਲ ਸਿੰਘ ਅਤੇ ਜਰਨੈਲ ਸਿੰਘ ਜਿਨ੍ਹਾਂ ਨੇ ਆਪਣੀ 80 ਸਾਲਾ ਬਜ਼ੁਰਗ ਮਾਤਾ ਨੂੰ ਘਰੋਂ ਬੇਘਰ ਕਰ ਦਿੱਤਾ ਉਸ ਤੋਂ ਬਾਅਦ ਮਾਤਾ ਨੇ ਅਦਾਲਤ ਦਾ ਸਹਾਰਾ ਲਿਆ ਅਦਾਲਤ ਵਿੱਚ ਕੇਸ ਪਿਛਲੇ ਦੋ ਢਾਈ ਸਾਲਾਂ ਤੋਂ ਚੱਲ ਰਿਹਾ ਸੀ ਤੇ ਮਾਨਯੋਗ ਅਦਾਲਤ ਵੱਲੋਂ ਮਾਤਾ ਦੇ ਖਰਚੇ ਵਾਸਤੇ ਦੋਵਾਂ ਭਰਾਵਾਂ ਨੂੰ ਦੱਸ ਹਜ਼ਾਰ ਰੁਪਏ ਮਹੀਨਾ ਦੋਨਾਂ ਭਰਾਵਾਂ ਨੂੰ ਦੇਣ ਦੇ ਆਦੇਸ਼ ਦਿੱਤੇ ਪਰ ਦੋਵੇਂ ਭਰਾ ਨਾ ਤਾਂ ਕੋਰਟ ਗਏ ਅਤੇ ਨਾ ਹੀ ਉਨ੍ਹਾਂ ਨੇ ਕੋਈ ਪੈਸਾ ਅਦਾਲਤ ਵਿੱਚ ਜਮ੍ਹਾਂ ਨਹੀਂ ਕਰਾਇਆ ਜਿਸ ਤੇ ਅਦਾਲਤ ਵੱਲੋਂ ਮਾਤਾ ਸੁਮਿੱਤਰਾ ਰਾਣੀ ਦੀਆਂ ਤਕਲੀਫ਼ਾਂ ਨੂੰ ਵੇਖਦੇ ਹੋਏ ਅਦਾਲਤ ਵੱਲੋਂ ਹੁਕਮ ਜਾਰੀ ਕੀਤਾ ਗਿਆ ਕੀ ਇਨ੍ਹਾਂ ਦੋਵਾਂ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਥਾਣਾ ਸਦਰ ਦੇ ਏ ਐੱਸ ਆਈ ਲਖਮੀਰ ਸਿੰਘ ਨੇ ਇਨ੍ਹਾਂ ਦੇ ਘਰ ਛਾਪਾ ਮਾਰ ਕੇ ਗੁਰਦਿਆਲ ਸਿੰਘ ਪੁੱਤਰ ਸੋਨਾ ਸਿੰਘ (ਬਿਜਲੀ ਬੋਰਡ ਵਿੱਚ ਲਾਈਨਮੈਨ)ਨੂੰ ਗ੍ਰਿਫਤਾਰ ਕੀਤਾ ਜਦ ਕਿ ਦੂਸਰਾ ਭਰਾ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਿਆ
ਜਦੋਂ ਇਸ ਬਾਰੇ ਜਾਂਚ ਅਧਿਕਾਰੀ ਏ ਐੱਸ ਆਈ ਲਖਵੀਰ ਸਿੰਘ ਨੇ ਦੱਸਿਆ ਕਿ ਇਹ ਪਿਛਲੇ ਤਿੰਨ ਸਾਲਾਂ ਤੋਂ ਕੇਸ ਚੱਲ ਰਿਹਾ ਹੈ ਅਤੇ ਆਰੋਪੀਆਂ ਦਾ ਅਦਾਲਤ ਵਿਚ ਖਰਚਾ ਨਾ ਦੇਣ ਦੇ ਕਾਰਨ ਅਤੇ ਨਾ ਹੀ ਕੋਰਟ ਵਿਚ ਪੇਸ਼ ਹੋਏ ਜਿਸ ਦੇ ਕਾਰਨ ਜੱਜ ਸਾਹਿਬ ਨੇ ਇਨ੍ਹਾਂ ਦੋਨਾਂ ਆਰੋਪੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਆਦੇਸ਼ ਦਿੱਤੇ ਜਦ ਕਿ ਦੋਨਾਂ ਦੋਸ਼ੀਆਂ ਵੱਲੋਂ ਕੋਰਟ ਵਿੱਚ ਆਪਣੇ ਪੱਖ ਰੱਖਣ ਦੇ ਕਾਗਜ਼ ਜਮ੍ਹਾਂ ਵੀ ਕਰਵਾਏ ਸੀ ਕੋਰਟ ਵੱਲੋਂ ਵੀ ਇਨ੍ਹਾਂ ਆਰੋਪੀਆਂ ਨੂੰ ਕਿਹਾ ਗਿਆ ਕਿ ਆਪਣੀ ਬਜ਼ੁਰਗ ਮਾਂ ਦੀ ਦੇਖ ਭਾਲ ਕਰਨ ਨਾ ਕਿ ਉਸ ਨੂੰ ਸੜਕਾਂ ਤੇ ਰੋਲਨ
ਜਦੋਂ ਇਸ ਬਾਬਤ ਵਾਰਾਣਸੀ ਆਵਾਜ਼ ਦੇ ਨਿਊਜ਼ ਰਿਪੋਰਟ ਬਲਜੀਤ ਸਿੰਘ ਮੱਲ੍ਹੀ ਨੇ ਦੋਸ਼ੀਆਂ ਦੇ ਘਰ ਦੇ ਘਰ ਪਹੁੰਚਿਆ ਤਾਂ ਗੁਰਦਿਆਲ ਸਿੰਘ ਦੇ ਘਰ ਤਾਂ ਤਾਲੇ ਲੱਗੇ ਬਾਕੀ ਘਰ ਦੇ ਫਰਾਰ ਸਨ ਅਤੇ ਅਤੇ ਮਾਤਾ ਦਾ ਦੂਸਰਾ ਜਰਨੈਲ ਘਰ ਵਿੱਚ ਨਹੀਂ ਸੀ ਉਸ ਦੀ ਪਤਨੀ ਵੀਨਾ ਰਾਣੀ ਮਿਲੀ ਦੱਸਣਯੋਗ ਹੈ ਕਿ ਇਹ ਸਾਰਾ ਮਾਮਲਾ ਜਾਇਦਾਦ ਦਾ ਹੈ ਆਪੇ ਆਪਣੀਆਂ ਸਫ਼ਾਈਆਂ ਦਿੰਦੀ ਥੱਕ ਨੇ ਰਹੀ ਸੀ
ਹੁਣ ਦੇਖਣਾ ਹੋਵੇਗਾ ਪ੍ਰਸ਼ਾਸਨ ਇਸ ਮਾਮਲੇ ਕੀ ਹੋਰ ਐਕਸ਼ਨ ਲੈਂਦਾ ਹੈ ਅਤੇ ਮਾਤਾ ਨੂੰ ਕੀਦੋ ਤਕ ਇਸ ਦਾ ਇਨਸਾਫ ਮਿਲਦਾ ਹੈ ਇਹ ਦੇਖਣਯੋਗ ਹੋਵੇਗਾ
ਪਰ ਆਪਣੀ ਮਾਂ ਨੂੰ ਇਸ ਤਰੀਕੇ ਦੀਆਂ ਠੋਕਰਾਂ ਖਾਣ ਵਾਲੇ ਪੁੱਤਰਾਂ ਨੂੰ ਪ੍ਰਸ਼ਾਸਨ ਬਹੁਤ ਸਖ਼ਤ ਸਜ਼ਾ ਦੇਵੇ ਤਾਂ ਜਾ ਇਸ ਖ਼ਬਰ ਨੂੰ ਦੇਖ ਕੇ ਹੋਰਾਂ ਨੂੰ ਵੀ ਆਪਣੀਆਂ ਮਾਵਾਂ ਦੇ ਨਾਲ ਜੋ ਅੱਤਿਆਚਾਰ ਕਰਦੇ ਹਨ ਉਨ੍ਹਾਂ ਨੂੰ ਪਤਾ ਲੱਗ ਸਕੇ
रिपोर्ट- बलजीत सिंह मल्ली जलालाबाद जिला फाजिल्का पंजाब