ਫਿਰੋਜ਼ਪੁਰ ਵਿੱਚ ਵਿਆਹੁਤਾ ਲੜਕੀ ਦੀ ਮੌਤ ਨੂੰ ਲੈਕੇ ਪਰਿਵਾਰ ਨੇ ਇੱਕ ਨਿੱਜੀ ਹਸਪਤਾਲ ਦੇ ਬਾਹਰ ਲਗਾਇਆ ਧਰਨਾ ਪੀੜਤ ਪਰਿਵਾਰ ਨੇ ਹਸਪਤਾਲ ਤੇ ਇਲਾਜ ਸਹੀ ਨਾ ਕਰਨ ਦੇ ਲਗਾਏ ਆਰੋਪ


ਫਿਰੋਜ਼ਪੁਰ ਵਿੱਚ ਵਿਆਹੁਤਾ ਲੜਕੀ ਦੀ ਮੌਤ ਨੂੰ ਲੈਕੇ ਪਰਿਵਾਰ ਨੇ ਇੱਕ ਨਿੱਜੀ ਹਸਪਤਾਲ ਦੇ ਬਾਹਰ ਲਗਾਇਆ ਧਰਨਾ ਪੀੜਤ ਪਰਿਵਾਰ ਨੇ ਹਸਪਤਾਲ ਤੇ ਇਲਾਜ ਸਹੀ ਨਾ ਕਰਨ ਦੇ ਲਗਾਏ ਆਰੋਪ
ਹਸਪਤਾਲ ਦੇ ਡਾਇਰੈਕਟਰ ਨੇ ਸਾਰੇ ਆਰੋਪਾਂ ਦੱਸਿਆ ਝੂਠਾ
ਫਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ਦੇ ਬਾਹਰ ਸਥਿਤੀ ਉਸ ਟਾਇਮ ਤਣਾਅਪੂਰਣ ਬਣ ਗਈ ਜਦੋਂ ਇੱਕ ਵਿਆਹੁਤਾ ਲੜਕੀ ਦੀ ਮੌਤ ਨੂੰ ਲੈਕੇ ਪਰਿਵਾਰ ਨੇ ਹਸਪਤਾਲ ਦੇ ਬਾਹਰ ਧਰਨਾ ਲਗਾ ਦਿੱਤਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਨੂੰ ਬੱਚਾ ਹੋਣ ਵਾਲਾ ਸੀ ਜਿਸਨੂੰ ਉਹ ਇੱਕ ਨਿੱਜੀ ਹਸਪਤਾਲ ਵਿੱਚ ਲੈਕੇ ਆਏ ਜਿੱਥੇ ਉਸਦੀ ਡਿਲੀਵਰੀ ਹੋਈ
ਪਰ ਅਪ੍ਰੇਸ਼ਨ ਦੌਰਾਨ ਡਾਕਟਰਾਂ ਨੇ ਉਸਦੀ ਬਾਥਰੂਮ ਵਾਲੀ ਨਾੜ ਕੱਟ ਦਿੱਤੀ ਜਿਸ ਨਾਲ ਉਸਦਾ ਬਾਥਰੂਮ ਰੁਕ ਗਿਆ ਅਤੇ ਉਸਦੀ ਹਾਲਤ ਵਿਗੜ ਗਈ ਜਿਸ ਤੋਂ ਬਾਅਦ ਉਸਨੂੰ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ ਪਰ ਉਸਦੀ ਮੌਤ ਹੋ ਗਈ ਪੀੜਤ ਪਰਿਵਾਰ ਨੇ ਆਰੋਪ ਲਗਾਏ ਹਨ ਕਿ ਇਹ ਸਭ ਹਸਪਤਾਲ ਦੀ ਲਾਪਰਵਾਹੀ ਕਾਰਨ ਹੋਇਆ ਹੈ। ਇਸ ਲਈ ਉਨ੍ਹਾਂ ਨੂੰ ਇੰਨਸਾਫ਼ ਦਿੱਤਾ ਜਾਵੇ।
ਦੂਸਰੇ ਪਾਸੇ ਜਦੋਂ ਹਸਪਤਾਲ ਦੇ ਡਾਇਰੈਕਟਰ ਸਬੋਦ ਕੱਕੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਪੀੜਤ ਪਰਿਵਾਰ ਵੱਲੋਂ ਲਗਾਏ ਗਏ ਸਭ ਆਰੋਪਾਂ ਨੂੰ ਸਿਰੇ ਤੋਂ ਨਕਾਰਿਆ ਉਨ੍ਹਾਂ ਕਿਹਾ ਲੜਕੀ ਦੀ ਮੌਤ ਉਨ੍ਹਾਂ ਦੇ ਹਸਪਤਾਲ ਵਿੱਚ ਨਹੀਂ ਹੋਈ ਬਲਕਿ ਫਰੀਦਕੋਟ ਜਾਕੇ ਹੋਈ ਹੈ। ਉਥੇ ਹੀ ਪੁਲਿਸ ਵੱਲੋਂ ਦੋਨਾਂ ਧਿਰਾਂ ਨੂੰ ਸਮਝਾ ਕੇ ਧਰਨਾ ਚੁਕਾਇਆ ਗਿਆ।
*ਫਿਰੋਜ਼ਪੁਰ ਤੋਂ ਪੱਤਰਕਾਰ ਸੁਖਚੈਨ ਸਿੰਘ ਦੀ ਰਿਪੋਰ*
