ਮਾਮਲਾ ਸਰਕਾਰ ਵੱਲੋਂ ਮਜ਼ਦੂਰਾਂ ਦੇ ਵਿਰੁੱਧ ਲਿਆਂਦੀ ਗਈ ਨਵੀਂ ਨੀਤੀ ਦੇ ਰੋਸ ’ਚ ਪੱਲੇਦਾਰਾਂ ਨੇ ਵਿੱਢਿਆ ਸ਼ੰਘਰਸ਼


ਮਾਮਲਾ-ਸਰਕਾਰ ਵੱਲੋਂ ਮਜ਼ਦੂਰਾਂ ਦੇ ਵਿਰੁੱਧ ਲਿਆਂਦੀ ਗਈ ਨਵੀਂ ਨੀਤੀ ਦੇ ਰੋਸ ’ਚ ਪੱਲੇਦਾਰਾਂ ਨੇ ਵਿੱਢਿਆ ਸ਼ੰਘਰਸ਼
ਜਲਾਲਾਬਾਦ ’ਚ ਪੱਲੇਦਾਰਾਂ ਨੇ ਕੰਮਕਾਰ ਠੱਪ ਰੱਖ ਕੇ ਸਰਕਾਰ ਦੇ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ
--ਸਰਕਾਰ ਵੱਲੋਂ ਮਜ਼ਦੂਰਾਂ ਦੇ ਵਿਰੁੱਧ ਲਿਆਂਦੀ ਗਈ ਨਵੀਂ ਨੀਤੀ ਦੇ ਵਿਰੋਧ ’ਚ ਪੱਲੇਦਾਰ ਸੰਘਰਸ਼ ਕਰਨ ਲਈ ਹੋਏ ਮਜ਼ਬੂਰ-ਪ੍ਰਧਾਨ ਮਹਿੰਦਰ ਸਿੰਘ
ਜਲਾਲਾਬਾਦ, 3 ਸਤੰਬਰ -ਪੰਜਾਬ ਦੀ ਸੱਤਾ ’ਤੇ ਕਾਬਜ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਭਰ ਦੀਆਂ ਮਜ਼ਦੂਰ ਪੱਲੇਦਾਰ ਯੂਨੀਅਨਾਂ ਦੇ ਵਿਰੁੱਧ ਮਜ਼ਦੂਰ ਮਾਰ ਨਵੀਂ ਨੀਤੀ ਲਿਆਂਦੀ ਗਈ ਹੈ ਅਤੇ ਉਸ ਦੇ ਵਿਰੋਧ ’ਚ 1 ਸਤੰਬਰ ਤੋਂ ਪੰਜਾਬ ਭਰ ’ਚ ਲੋਡਿੰਗ ਅਣਲੋਡਿੰਗ ਦਾ ਕੰਮ ਬੰਦ ਕਰ ਕੇ ਪੱਲੇਦਾਰ ਸਰਕਾਰ ਦੀ ਨੀਤੀ ਦੇ ਵਿਰੋਧ ’ਚ ਅਣਮਿੱਥੇ ਸਮੇਂ ਹੜਤਾਲ ਕਰ ਕੇ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਸ ਤਰਾਂ ਹੀ ਅੱਜ ਪੰਜਾਬ ਭਰ ਦੀਆਂ 7 ਮਜ਼ਦੂਰ ਜਥੇਬੰਦੀਆਂ ਦੇ ਸੱਦੇ ’ਤੇ ਪੰਜਾਬ ਪੱਲੇਦਾਰ ਯੂਨੀਅਨ ਏਟਕ ਜਲਾਲਾਬਾਦ ਦੇ ਪ੍ਰਧਾਨ ਮਹਿੰਦਰ ਸਿੰਘ ਰਹਿਮੇਸ਼ਾਹ ਬੋਦਲਾ ਦੀ ਪ੍ਰਧਾਨਗੀ ਹੇਠ ਅਰਾਈਆ ਵਾਲਾ ਰੋਡ ’ਤੇ ਸਥਿਤ ਪੰਜਾਬ ਸਟੇਟ ਵੇਅਰ ਹਾਊਸ ਦੀ ਏਜੰਸੀ ਦੇ ਗੁਦਾਮਾਂ ’ਚ ਆਰ .ਕੇ ਵਲੇਚਾ ’ਚ ਭਾਰੀ ਗਿਣਤੀ ’ਚ ਇਕੱਤਰ ਹੋਏ ਮਜ਼ਦੂਰਾਂ ਨੇ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ । ਇਸ ਰੋਸ ਪ੍ਰਦਸ਼ਨ ਦੀ ਅਗਵਾਈ ਕਰ ਰਹੇ ਜਥੇਬੰਦੀ ਦੇ ਪ੍ਰਧਾਨ ਮਹਿੰਦਰ ਸਿੰਘ , ਸੈਕਟਰੀ ਮੱਖਣ ਸਿੰਘ, ਚੰਨ ਸਿੰਘ, ਬਲਵੀਰ ਸਿੰਘ, ਬਿਸ਼ੰਬਰ ਸਿੰਘ ਬਾਹਮਣੀ ਵਾਲਾ , ਹੰਸ ਰਾਜ, ਸਾਧੂ ਸਿੰਘ, ਕਾਲਾ ਸਿੰਘ, ਸਤਨਾਮ ਸਿੰਘ ਕਮਰੇ ਵਾਲਾ , ਪਿੱਪਲ ਸਿੰਘ, ਪਰਮਜੀਤ ਸਿੰਘ ਆਦਿ ਨੇ ਕਿਹਾ ਕਿ ਪੰਜਾਬ ਦੀਆਂ ਸਮੂਹ ਪੱਲੇਦਾਰ ਯੂਨੀਅਨਾਂ ਦੀ ਸਾਂਝੀ ਕਮੇਟੀ ਦੇ ਸੱਦੇ ’ਤੇ ਅੱਜ ਜਲਾਲਾਬਾਦ ਦੇ ਸਮੂਹ ਗੁਦਾਮਾਂ ’ਚ ਲੇਬਰ ਵਰਕਰਾਂ ਵੱਲੋਂ ਆਪਣਾ ਕੰਮਕਾਜ ਠੱਪ ਕਰਕੇ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕੀਤੀ ਗਈ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਜੋ ਮਜ਼ਦੂਰ ਮਾਰੂ ਨਵੀਂ ਨੀਤੀ ਲਿਆਂਦੀ ਹੈ ਉਸ ਨੂੰ ਲੈ ਕੇ ਪੰਜਾਬ ਭਰ ਦੇ ਪੱਲੇਦਾਰਾਂ ’ਚ ਰੋਸ ਪਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਇਸ ਨੀਤੀ ਅਨੁਸਾਰ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਤਾਂ ਬੇਸਿਕ ਰੇਟਾਂ ’ਤੇ ਕੰਮ ਦਿੱਤਾ ਜਾ ਰਿਹਾ ਹੈ। ਪਰ ਸਰਕਾਰਾਂ ਵਾਂਗ ਆਪਣੇ ਚਹੇਤੇ ਨਜ਼ਦੀਕੀ ਠੇਕੇਦਾਰਾਂ ਨੂੰ ਵੱਧ ਰੇਟ ’ਤੇ ਟੈਂਡਰ ਦਿੱਤੇ ਜਾ ਰਹੇ ਹਨ ਅਤੇ ਇਹ ਠੇਕੇਦਾਰ ਮਜ਼ਦੂਰਾਂ ਨੂੰ ਘੱਟ ਰੇਟ ਦੇ ਕੇ ਉਨਾਂ ਦੀ ਲੁੱਟ ਕਰ ਰਹੇ ਹਨ। ਇਸ ਮੌਕੇ ਹਾਜ਼ਰ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਮਜ਼ਦੂਰਾਂ ਦੇ ਹੱਕ ’ਚ ਨਵੀਂ ਪਾਲਿਸੀ ’ਚ ਸੁਧਾਰ ਕਰ ਅਤੇ ਮਹਿੰਗਾਈ ਦੇ ਹਿਸਾਬ ਨਾਲ ਰੇਟਾਂ ’ਚ ਵਾਧਾ ਕਰਕੇ ਸਾਰੀ ਪੇਮੈਂਟ ਸਿੱਧੇ ਤੌਰ ’ਤੇ ਮਜ਼ਦੂਰਾਂ ਦੇ ਖਾਤਿਆਂ ’ਚ ਪਾਈ ਜਾਵੇ। ਉਨਾਂ ਕਿਹਾ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਸਮੇਂ ਤੋਂ ਪੰਜਾਬ ਭਰ ਦੇ ਪੱਲੇਦਾਰ ਠੇਕੇਦਾਰੀ ਪ੍ਰਥਾ ਦੀ ਚੱਕੀ ’ਚ ਫਿੱਸ ਰਹੇ ਹਨ ਅਤੇ ਜਿਹੜਾ ਕਿ ਉਨਾਂ ਦੀ ਖੂਨ ਪਸੀਨੇ ਦੀ ਕਮਾਈ ਠੇਕੇਦਾਰਾਂ ਦੀ ਜੇਬਾਂ ’ਚ ਜਾ ਰਹੀ ਹੈ। ਅੱਜ ਦੇ ਰੋਸ ਪ੍ਰਦਰਸ਼ਨ ਮੌਕੇ ਹਾਜ਼ਰ ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਵਾਨੀ ਦਿੱਤੀ ਕਿ ਜੇਕਰ ਜਲਦੀ ਤੋਂ ਜਲਦੀ ਨਵੀਂ ਨੀਤੀ ਤਹਿਤ ਮਜ਼ਦੂਰਾਂ ਦੇ ਹੱਕ ’ਚ ਫੈਸਲਾ ਨਾ ਲਿਆ ਗਿਆ ਤਾਂ ਪੰਜਾਬ ਭਰ ’ਚ ਲੋਡਿੰਗ ਤੇ ਅਣਲੋਡਿੰਗ ਦਾ ਕੰਮਕਾਰ ਬੰਦ ਰੱਖਿਆ ਜਾਵੇਗਾ ਅਤੇ ਜਿਸਦੇ ਗੰਭੀਰ ਸਿੱਟੇ ਸਰਕਾਰ ਨੂੰ ਭੁਗਤਨੇ ਪੈਣਗੇ।
੦੨੦੧
ਕੈਪਸ਼ਨ-ਜਲਾਲਾਬਾਦ ਦੇ ਆਰ.ਕੇ ਵਲੇਚਾ ਦੇ ਗੁਦਾਮਾਂ ’ਚ ਛਾਈ ਹੋਈ ਸੁੰਨਸਾਨ ਤੇ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਹੋਏ ਪੱਲੇਦਾਰ ਆਗੂ ਤੇ ਵਰਕਰ।
