ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਮਾਨਪੁਰਾ ਦੀ ਪ੍ਰਿੰਸੀਪਲ ਵੱਲੋਂ ਸਕੂਲ ਕਮੇਟੀ ਅਤੇ ਜਿਲ੍ਹਾ ਸਿੱਖਿਆ ਅਫਸਰ ਦੇ ਧਿਆਨ ਵਿਚ ਲਿਆਂਦੇ ਬਿਨ੍ਹਾਂ ਸਕੂਲ ਵਿਚ ਪਿਆ ਲੱਖਾਂ ਦਾ ਕਵਾੜ ਦਾ ਸਮਾਨ ਵੇਚਣ ਅਤੇ ਸਕੂਲ ਵਿਚ ਲੱਗੇ 200 ਸਾਲ ਤੋਂ ਵੀ ਪੁਰਾਣੇ ਦਰੱਖਤਾਂ ਨੂੰ ਕੱਟ ਕੇ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ


ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਮਾਨਪੁਰਾ ਦੀ ਪ੍ਰਿੰਸੀਪਲ ਵੱਲੋਂ ਸਕੂਲ ਕਮੇਟੀ ਅਤੇ ਜਿਲ੍ਹਾ ਸਿੱਖਿਆ ਅਫਸਰ ਦੇ ਧਿਆਨ ਵਿਚ ਲਿਆਂਦੇ ਬਿਨ੍ਹਾਂ ਸਕੂਲ ਵਿਚ ਪਿਆ ਲੱਖਾਂ ਦਾ ਕਵਾੜ ਦਾ ਸਮਾਨ ਵੇਚਣ ਅਤੇ ਸਕੂਲ ਵਿਚ ਲੱਗੇ 200 ਸਾਲ ਤੋਂ ਵੀ ਪੁਰਾਣੇ ਦਰੱਖਤਾਂ ਨੂੰ ਕੱਟ ਕੇ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਜਦੋਂ ਪ੍ਰਿੰਸੀਪਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਵਾੜ ਦੇ ਜਿਸ ਸਮਾਨ ਦੀ ਚਰਚਾ ਹੋ ਰਹੀ ਹੈ ਉਸਦਾ ਪੈਸਾ ਉਨ੍ਹਾਂ ਵੱਲੋਂ ਸਕੂਲ ਦੇ ਬੈਂਕ ਖਾਤੇ ਵਿਚ ਜਮ੍ਹਾਂ ਕਰਵਾ ਦਿੱਤਾ ਗਿਆ ਹੈ ਅਤੇ ਦਰੱਖਤਾਂ ਨੂੰ ਉਨ੍ਹਾਂ ਵੱਲੋਂ ਕਟਵਾਉਣ ਦਾ ਕਾਰਨ ਸੀ ਕਿ ਦਰੱਖਤਾਂ ਕਾਰਨ ਸਕੂਲ ਦੀ ਬਿਲਡਿੰਗ ਨੂੰ ਨੁਕਸਾਨ ਹੋ ਰਿਹਾ ਸੀ ਅਤੇ ਕਿਸੇ ਵੀ ਦਰੱਖਤ ਨੂੰ ਛਾਂਗਣ ਲਈ ਉਨ੍ਹਾਂ ਨੂੰ ਕੋਈ ਵੀ ਪਰਮੀਸ਼ਨ ਲੈਣ ਦੀ ਜਰੂਰਤ ਨਹੀਂ ਸੀ।
ਇਸ ਸਬੰਧੀ ਪਿੰਡ ਗੁਮਾਨਪੁਰ ਦੇ ਸਰਪੰਚ ਨੇ ਕਿਹਾ ਕਿ ਪ੍ਰ੍ਰਿੰਸੀਪਲ ਵੱਲੋਂ ਜੋ ਵੀ ਸਕੂਲ ਦਾ ਸਮਾਨ ਵੇਚਿਆ ਗਿਆ ਹੈ ਜਾਂ ਦਰੱਖਤਾਂ ਦੀ ਕਟਾਈ ਕੀਤੀ ਗਈ ਹੈ ਉਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।
ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ ਨੇ ਕਿਹਾ ਕਿ ਪ੍ਰਿੰਸੀਪਲ ਵੱਲੋਂ ਵੇਚੇ ਗਏ ਕਵਾੜ ਦੇ ਸਮਾਨ ਅਤੇ ਦਰੱਖਤਾਂ ਦੀ ਕਟਾਈ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਅਤੇ ਮਾਮਲਾ ਧਿਆਨ ਵਿਚ ਆਉਣ ਤੋਂ ਬਾਅਦ ਉਨ੍ਹਾਂ ਵੱਲੋਂ ਜਾਂਚ ਲਈ ਪ੍ਰਿੰਸੀਪਲ ਨੂੰ ਆਪਣੇ ਦਫਤਰ ਵਿਚ ਬੁਲਾਇਆ ਗਿਆ ਹੈ।
ਰਿਪੋਰਟ ਜਗਜੀਤ ਸਿੰਘ ਡੱਲ, ਤਰਨ ਤਾਰਨ
