•   Saturday, 05 Apr, 2025
Two youths fainted during recruitment in Tibari Army Cantt one youth died on the spot

ਤਿਬੜੀ ਆਰਮੀ ਕੈਂਟ ਵਿਚ ਹੋ ਰਹੀ ਭਰਤੀ ਦੌਰਾਨ ਦੋ ਨੌਜਵਾਨ ਹੋਏ ਬੇਹੋਸ਼ ,ਇਕ ਨੌਜਵਾਨ ਦੀ ਮੌਕੇ ਤੇ ਹੋਈ ਮੌਤ

Generic placeholder image
  Varanasi ki aawaz

ਤਿਬੜੀ ਆਰਮੀ ਕੈਂਟ ਵਿਚ ਹੋ ਰਹੀ ਭਰਤੀ ਦੌਰਾਨ ਦੋ ਨੌਜਵਾਨ ਹੋਏ ਬੇਹੋਸ਼ ,ਇਕ ਨੌਜਵਾਨ ਦੀ ਮੌਕੇ ਤੇ ਹੋਈ ਮੌਤ

 

ਗੁਰਦਾਸਪੁਰ ਤਿੱਬੜੀ ਆਰਮੀ ਕੈਂਟ ਵਿੱਚ ਉਸ ਸਮੇ ਅਫੜਾ ਦਫੜੀ ਮੱਚ ਗਈ ਜਦ ਅਗਨੀ ਵੀਰ ਯੋਜਨਾਂ ਤਹਿਤ ਹੋ ਰਹੀ ਭਰਤੀ ਦੇਖਣ ਪਹੁੰਚੇ 2 ਨੌਜਵਾਨ ਦੌੜ ਲਗਾਉਂਦੇ ਸਮੇਂ ਰਨਿੰਗ ਟਰੈਕ ਵਿਚ ਢਿਗ  ਪਏ ਅਤੇ ਇਕ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇਕ ਨੌਜਵਾਨ ਬੇਹੋਸ਼ ਹੋ ਗਿਆ ਪ੍ਰਸਾਸ਼ਨ ਅਧਿਕਾਰੀਆ ਨੇ ਦੋਨਾਂ ਨੌਜਵਾਨਾਂ ਨੂੰ ਸਿਵਿਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਹੈ ਜਿਥੇ ਡਾਕਟਰਾਂ ਵਲੋਂ ਇਕ ਨੌਜਵਾਨ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਦੂਜੇ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ।
                                                                                         

ਇਸ ਸਬੰਦੀ ਜਾਣਕਰੀ ਦਿੰਦੀਆਂ 20 ਸਾਲਾਂ ਮ੍ਰਿਤਕ ਨੌਜਵਾਨ ਅਸ਼ਵਨੀ ਕੁਮਾਰ ਦੇ ਦੋਸਤ ਨੇ ਦਸਿਆ ਕਿ ਅਸ਼ਵਨੀ ਕੁਮਾਰ ਪਠਾਨਕੋਟ ਦੇ ਇਕ ਪਿੰਡ ਵਿੱਚੋ ਭਾਰਤੀ ਦੇਖਣ ਦੇ ਲਈ ਆਇਆ ਸੀ ਅਤੇ  ਅੱਜ ਸਵੇਰੇ ਉਹਨਾਂ ਦੀ ਦੌੜ ਸੀ ਅਸ਼ਵਨੀ ਕੁਮਾਰ ਅਗੇ ਅਗੇ ਦੌੜ ਰਿਹਾ ਸੀ ਅਤੇ ਅਚਾਨਕ ਢਿਗ ਗਿਆ ਅਤੇ ਟਰੈਕ ਵਿਚ ਹੀ ਲੰਮੇ ਪੈ ਗਿਆ ਜਿਸਤੋ ਬਾਅਦ ਪ੍ਰਸਾਸ਼ਨ ਨੇ ਉਸਨੂੰ ਐਮਬੂਲੈਂਸ ਦੀ ਸਹਾਇਤਾ ਨਾਲ ਉਸਨੂੰ ਸਿਵਿਲ ਹਸਪਤਾਲ ਭੇਜਿਆ ਜਿਥੇ ਡਾਕਟਰਾਂ ਵਲੋਂ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ ਹੈ ਅਤੇ ਉਸਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਹੈ

 

ਮੌਕੇ ਤੇ ਸਿਵਿਲ ਹਸਪਤਾਲ ਪਹੁੰਚੇ ਐਸਡੀਐਮ ਅਮਨਦੀਪ ਕੌਰ ਨੇ ਕਿਹਾ ਕਿ ਤਿਬੜੀ ਆਰਮੀ ਕੈਂਟ ਵਿਖੇ ਅਗਨੀ ਵੀਰ ਯੋਜਨਾਂ  ਤਹਿਤ ਭਰਤੀ ਚੱਲ ਰਹੀ ਸੀ ਜਿਸ ਦੌਰਾਨ ਡਿੱਗਣ ਨਾਲ ਇਕ ਨੌਜਵਾਨ ਦੀ ਮੌਤ ਹੋਈ ਹੈ ਜਿਸਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਤਾਂ ਜੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇ

रिपोर्ट- जसविन्दर बेदी..बटाला.. पंजाब
Comment As:

Comment (0)