ਅੰਮ੍ਰਿਤਸਰ ਪਲਸ ਪੋਲੀਓ ਮੁਹਿੰਮ ਦੀ ਜਾਗਰੂਕਤਾ ਲਈ ਆਟੋ ਰਿਕਸ਼ਾ ਰੈਲੀ ਨੂੰ ਹਰੀ ਝੰਡੀ ਦੇ ਕੇ ਸ਼ਹਿਰ ਦੇ ਵੱਖ ਵੱਖ ਹਿੱਸਿਆ ਵਿੱਚ ਰਵਾਨਾ ਕੀਤਾ ਗਿਆ


ਅੰਮ੍ਰਿਤਸਰ ਪਲਸ ਪੋਲੀਓ ਮੁਹਿੰਮ ਦੀ ਜਾਗਰੂਕਤਾ ਲਈ ਆਟੋ ਰਿਕਸ਼ਾ ਰੈਲੀ ਨੂੰ ਹਰੀ ਝੰਡੀ ਦੇ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆ ਵਿੱਚ ਰਵਾਨਾ ਕੀਤਾ ਗਿਆ
ਇੱਕ ਛੋਟੇ ਬੱਚੇ ਨੂੰ ਪੋਲਿੳ ਦੀਆਂ ਬੂੰਦਾਂ ਪਿਲਾ ਕੇ ਨੈਸ਼ਨਲ ਪਲਸ ਪੋਲੀੳ ਮੁਹਿੰਮ ਦਾ ਸ਼ੁੰਭ ਆਰੰਭ ਕੀਤਾ ਗਿਆ
ਅੰਮ੍ਰਿਤਸਰ 18 ਸਤੰਬਰ:-ਸਿਹਤ ਵਿਭਾਗ ਅੰਮ੍ਰਿਤਸਰ ਵਲੋਂ ਸਿਵਲ ਸਰਜਨ ਡਾ ਚਰਨਜੀਤ ਸਿੰਘ ਦੀ ਪ੍ਰਧਾਨਗੀ ਹੇਠਾਂ, ਵਿਸ਼ਵ ਸਿਹਤ ਸੰਗਠਨ ਵਲੋ, ਨੈਸ਼ਨਲ ਇਮੂਨਾਈਜੇਸ਼ਨ ਰਾਊਂਡ ਦੇ ਤਹਿਤ ਪੋਲੀੳ ਤੋਂ ਮੁਕਤੀ ਲਈ ਨੈਸ਼ਨਲ ਪਲਸ ਪੋਲੀੳ ਮੁਹਿੰਮ ਮਿਤੀ 18,19 ਅਤੇ 20 ਸਤੰਬਰ 2022 ਨੂੰ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦਾ ਆਗਾਜ ਅੱਜ ਸੈਟੇਲਾਇਟ ਹਸਪਤਾਲ ਰਣਜੀਤ ਐਵੀਨਿਉ ਵਿਖੇ ਤੋਂ ਕੀਤਾ ਗਿਆ। ਇਸ ਅਵਸਰ ਤੇ ਸਟੇਟ ਪੱਧਰ ਤੋਂ ਆਏ ਸਹਾਇਕ ਡਾਇਰੈਕਟਰ ਡਾ ਬਲਵਿੰਦਰ ਕੌਰ ਅਤੇ ਐਸ.ਐਮ.ਓ.(ਡਬਯੂ.ਐਚ.ਓ.) ਡਾ ਵਿਕਰਮ ਗੁਪਤਾ ਜੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਇਸ ਮੁਹਿੰਮ ਦੀ ਜਾਗਰੂਕਤਾ ਅਤੇ ਪ੍ਰਚਾਰ ਕਰਨ ਹਿੱਤ ਸਿਵਲ ਸਰਜਨ, ਅੰਮ੍ਰਿਤਸਰ ਡਾ ਚਰਨਜੀਤ ਸਿੰਘ ਵਲੋਂ ਇੱਕ ਆਟੋ ਰਿਕਸ਼ਾ ਰੈਲੀ ਨੂੰ ਹਰੀ ਝੰਡੀ ਦੇ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆ ਵਿੱਚ ਰਵਾਨਾ ਕੀਤਾ ਗਿਆ। ਇਸ ਰੈਲੀ ਵਿਚ 24 ਆਟੋ ਸਨ ਜੋ ਕਿ ਪੂਰੇ ਸ਼ਹਿਰ ਭਰ ਦੇ ਇਲਾਕਿਆਂ ਵਿਚ ਇਸ ਮੁਹਿੰਮ ਪ੍ਰਤੀ ਲੋਕਾਂ ਨੂੰ ਜਾਗਰੂਕਤ ਕਰਨਗੇ। ਇਸ ਉਪਰੰਤ ਉਹਨਾਂ ਵਲੋਂ ਇੱਕ ਛੋਟੇ ਬੱਚੇ ਨੂੰ ਪੋਲਿੳ ਦੀਆਂ 2 ਬੂੰਦਾਂ ਪਿਲਾ ਕੇ ਨੈਸ਼ਨਲ ਪਲਸ ਪੋਲੀੳ ਮੁਹਿੰਮ ਦਾ ਸ਼ੁੰਭ ਆਰੰਭ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆ ਸਿਵਲ ਸਰਜਨ, ਅੰਮ੍ਰਿਤਸਰ ਨੇ ਦੱਸਿਆ ਕਿ ਭਾਵੇਂ ਸਾਡਾ ਦੇਸ਼ ਪੋਲੀਓ ਮੁਕਤ ਹੋ ਚੁੱਕਾ ਹੈ, ਪਰ ਫਿਰ ਵੀ ਆਂਢ-ਗੁਵਾਂਢ ਦੇ ਦੇਸ਼ਾਂ ਤੋਂ ਇਸਦਾ ਖਤਰਾ ਬਰਕਰਾਰ ਰਹਿੰਦਾ ਹੈ ਇਸ ਲਈ ਉਨਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਮਿਤੀ 18,19 ਅਤੇ 20 ਸਤੰਬਰ 2022 ਨੂੰ ਆਪਣੇ ਅਤੇ ਆਪਣੇ ਆਂਢ-ਗੁਆਂਢ ਦੇ ਨਵ-ਜਨਮੇਂ ਬੱਚੇ ਤੋਂ ਲੈ ਕੇ 5 ਸਾਲ ਦੀ ੳਮਰ ਦੇ ਬੱਚਿਆ ਨੂੰ ਪੌਲੀੳ ਦੀਆ 2 ਬੂੰਦਾਂ ਜਰੁਰ ਪਿਲਾਉ ਅਤੇ ਸਿਹਤ ਵਿਭਾਗ ਦੀਆਂ ਟੀਮਾ ਨੂੰ ਪੂਰਾ ਸਹਿਯੌਗ ਦਿਉ।
ਜਿਲ੍ਹਾ ਟੀਕਾਕਰਨ ਅਫਸਰ ਡਾ ਕੰਵਲਜੀਤ ਸਿੰਘ ਨੇ ਇਸ ਅਵਸਰ ਤੇ ਜਾਣਕਾਰੀ ਦਿੰਦਿਆ ਕਿਹਾ ਕਿ ਇਸ ਰਾਊਡ ਤਹਿਤ ਕੁੱਲ 2782768 ਅਬਾਦੀ ਦੇ 549027 ਘਰਾਂ ਵਿੱਚ ਰਹਿੰਦੇ 0 ਤੋ 5 ਸਾਲ ਦੇ 297250 ਬੱਚਿਆ ਨੂੰ 1490 ਟੀਮਾਂ ਵਲੋ ਪੋਲੀੳ ਦੀਆਂ 2 ਬੂੰਦਾਂ ਪਿਲਾਈਆ ਜਾਣਗੀਆ ਅਤੇ 292 ਸੁਪਰਵਾਈਜਰਾ ਵਲੋ ਇਨਾਂ ਦਾ ਨਿਰੀਖਣ ਕੀਤਾ ਜਾਵੇਗਾ। ਇਸ ਮੁਹਿੰਮ ਦੌਰਾਨ ਸਮੂਹ ਪੇਂਡੁ ਅਤੇ ਸ਼ਹਿਰੀ ਇਲਾਕਿਆਂ ਦੇ ਨਾਲ-ਨਾਲ ਭੱਠੇ, ਸ਼ੈਲਰ, ਡੇਰੇ, ਝੁੱਗੀਆਂ ਅਤੇ ਮਜਦੂਰਾ ਦੀਆਂ ਬਸਤੀਆਂ ਵਿਚ ਰਹਿੰਦੇ ਬੱਚਿਆ ਨੂੰ ਵੀ ਪੌਲੀੳ ਦੀਆ ਦੌ ਬੂੰਦਾ ਪਿਲਾਈਆ ਜਾਣਗੀਆ । ਇਸ ਮੌਕੇ ਤੇ ਡਾ ਰਾਘਵ ਗੁਪਤਾ, ਡਾ ਕੁਲਦੀਪ ਕੌਰ, ਡਾ ਇਸ਼ਿਤਾ, ਡਾ ਮੀਨਾਕਸ਼ੀ, ਮਾਸ ਮੀਡੀਆਂ ਅਫਸਰ ਰਾਜ ਕੌਰ, ਡਿਪਟੀ ਐਮ.ਈ.ਆਈ.ਓ. ਅਮਰਦੀਪ ਸਿੰਘ ਅਤੇ ਸਮੂਹ ਸਟਾਫ ਸ਼ਾਮਲ ਹੋਏ।

मुख्य चिकित्साधिकारी वाराणसी द्वारा लाल बहादुर शास्त्री चिकित्सालय में हृदयाघात संबधी एक कार्यशाला का आयोजन किया गया
